ਮੇਘਾਲਿਆ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ ਸੰਗਮਾ
Friday, Mar 10, 2023 - 12:43 PM (IST)
ਸ਼ਿਲਾਂਗ, (ਭਾਸ਼ਾ)- ਮੇਘਾਲਿਆ ’ਚ ਸੱਤਾਧਿਰ ਨੈਸ਼ਨਲ ਪੀਪੁਲਸ ਪਾਰਟੀ (ਐੱਨ. ਪੀ. ਪੀ.) ਦੀ ਅਗਵਾਈ ਵਾਲੇ ਗਠਜੋੜ ਐੱਮ. ਡੀ. ਏ. ਦੇ ਸੀਨੀਅਰ ਨੇਤਾ ਥਾਮਸ ਏ. ਸੰਗਮਾ ਵੀਰਵਾਰ ਨੂੰ 11ਵੀਂ ਵਿਧਾਨ ਸਭਾ ਦੇ ਨਿਰਵਿਰੋਧ ਸਪੀਕਰ ਚੁਣੇ ਗਏ। ਮੁੱਖ ਮੰਤਰੀ ਕੋਨਰਾਡ ਕੇ. ਸੰਗਮਾ ਦੀ ਅਗਵਾਈ ਵਾਲੀ ਮੇਘਾਲਿਆ ਡੈਮੋਕ੍ਰੇਟਿਕ ਅਲਾਇੰਸ (ਐੱਮ. ਡੀ. ਏ.) ਸਰਕਾਰ ਨੂੰ 45 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ, ਜਿਸ ’ਚ ਐੱਨ. ਪੀ. ਪੀ. ਦੇ 26 ਵਿਧਾਇਕ, ਯੂਨਾਈਟਿਡ ਡੈਮੋਕ੍ਰੇਟਿਕ ਪਾਰਟੀ (ਯੂ. ਡੀ. ਪੀ.) ਦੇ 11, ਭਾਰਤੀ ਜਨਤਾ ਪਾਰਟੀ (ਭਾਜਪਾ), ਹਿੱਲ ਸਟੇਟ ਪੀਪੁਲਸ ਡੈਮੋਕ੍ਰੇਟਿਕ ਪਾਰਟੀ (ਐੱਚ. ਐੱਸ. ਪੀ. ਡੀ. ਪੀ.) ਅਤੇ ਪੀਪੁਲਸ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਐੱਫ.) ਦੇ ਦੋ-ਦੋ ਵਿਧਾਇਕ ਅਤੇ ਦੋ ਆਜ਼ਾਦ ਵਿਧਾਇਕ ਸ਼ਾਮਲ ਹਨ। ਵਿਰੋਧੀ ਪਾਰਟੀਆਂ ਕਾਂਗਰਸ, ਤ੍ਰਣਮੂਲ ਕਾਂਗਰਸ ਅਤੇ ਵਾਇਸ ਆਫ ਦਿ ਪੀਪੁਲਸ ਪਾਰਟੀ ਨੇ ਉਨ੍ਹਾਂ ਦੇ ਖਿਲਾਫ ਕੋਈ ਉਮੀਦਵਾਰ ਨਹੀਂ ਉਤਾਰਿਆ ਸੀ।