ਗੁਜਰਾਤ ’ਚ ਝੂਲਾ ਟੁੱਟਣ ਨਾਲ 3 ਦੀ ਮੌਤ (ਵੀਡੀਓ)

Monday, Jul 15, 2019 - 11:47 AM (IST)

ਅਹਿਮਦਾਬਾਦ—ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿਚ ਕਾਂਕਰੀਆ ਐਡਵੈਂਚਰ ਪਾਰਕ 'ਚ ਇਕ ਝੂਲਾ ਟੁੱਟਣ ਨਾਲ ਵੱਡਾ ਹਾਦਸਾ ਵਾਪਰਿਆ। ਇਸ ਵਿਚ 3 ਵਿਅਕਤੀਆਂ ਦੇ ਮਰਨ ਦੀ ਖਬਰ ਹੈ। ਕਈ ਲੋਕ ਜ਼ਖਮੀ ਵੀ ਹੋਏ ਹਨ। ਰਿਪੋਰਟਾਂ ਅਨੁਸਾਰ ਇਸ ਝੂਲੇ ਵਿਚ 31 ਲੋਕ ਸਵਾਰ ਸਨ। ਐਤਵਾਰ ਹੋਣ ਕਾਰਣ ਉਪਰੋਕਤ ਪਾਰਕ 'ਚ ਲੋਕਾਂ ਦੀ ਕਾਫੀ ਭੀੜ ਸੀ। ਦਰਅਸਲ ਸਕੂਲਾਂ ’ਚ ਛੁੱਟੀਆਂ ਹੋਣ ਕਾਰਣ ਵਧੇਰੇ ਲੋਕ ਘੁੰਮਣ ਲਈ ਗਏ ਸਨ।

ਨਗਰ ਨਿਗਮ ਕਮਿਸ਼ਨਰ ਵਿਜੇ ਨੇਹਰਾ ਨੇ ਦੱਸਿਆ ਹੈ ਕਿ ਝੂਲਾ ਟੁੱਟਣ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ। ਬਚਾਅ-ਰਾਹਤ ਕਾਰਜ ਜਾਰੀ ਹੈ। ਜ਼ਖਮੀ ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।


author

Iqbalkaur

Content Editor

Related News