ਦਿੱਲੀ ''ਚ ਤੇਜ਼ੀ ਨਾਲ ਵੱਧ ਰਿਹੈ ਸਵਾਈਨ ਫਲੂ, ਸਰਕਾਰ ਨੇ ਸੁਰੱਖਿਆ ਨਿਰਦੇਸ਼ ਕੀਤੇ ਜਾਰੀ

02/07/2019 12:22:26 PM

ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਬੁੱਧਵਾਰ ਨੂੰ ਸਵਾਈਨ ਫਲੂ ਦੇ 74 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਸ਼ਹਿਰ 'ਚ ਪ੍ਰਭਾਵਿਤ ਲੋਕਾਂ ਦੀ ਗਿਣਤੀ ਵੱਧ ਕੇ 1,093 ਹੋ ਗਈ ਹੈ। ਹੈਲਥ ਸਰਵਿਸਿਜ਼ ਡਾਇਰੈਕਟੋਰੇਟ ਦੀ ਇਕ ਰਿਪੋਰਟ ਮੁਤਾਬਕ ਦਿੱਲੀ 'ਚ ਸਵਾਈਨ ਫਲੂ ਨਾਲ ਪੀੜਤ ਲੋਕਾਂ ਦੇ ਸਾਹਮਣੇ ਆਏ ਮਾਮਲਿਆਂ 'ਚ 868 ਮਾਮਲੇ ਬਾਲਗ ਅਤੇ 225 ਬੱਚੇ ਸ਼ਾਮਿਲ ਹਨ।

PunjabKesari 

ਮ੍ਰਿਤਕ ਮਰੀਜ਼ਾਂ ਦੀ ਗਿਣਤੀ-
ਸਵਾਈਨ ਫਲੂ ਨਾਲ ਪੀੜਤ ਇੱਕ ਮਰੀਜ ਦੀ ਮੰਗਲਵਾਰ ਨੂੰ ਮੌਤ ਹੋ ਗਈ ਫਿਲਹਾਲ ਸੋਮਵਾਰ ਨੂੰ ਕਿਸੇ ਵਿਅਕਤੀ ਦੇ ਮਰਨ ਦੀ ਜਾਣਕਾਰੀ ਨਹੀਂ ਮਿਲੀ। ਕੇਂਦਰ ਦੁਆਰਾ 2 ਹਸਪਤਾਲਾਂ 'ਚ ਇਸ ਸਾਲ ਸਵਾਈਨ ਫਲੂ ਨਾਲ 13 ਲੋਕਾਂ ਦੇ ਮਰਨ ਦੀ ਰਿਪੋਰਟ ਹੈ। ਸਫਦਰਜੰਗ ਹਸਪਤਾਲ 'ਚ ਸੀਨੀਅਰ ਡਾਕਟਰਾਂ ਮੁਤਾਬਕ ਇਸ ਵਾਰ ਸਵਾਈਨ ਫਲੂ ਨਾਲ 3 ਲੋਕਾਂ ਦੇ ਮਰਨ ਦੀ ਰਿਪੋਰਟ ਹੈ ਪਰ ਆਰ. ਐੱਮ. ਐੱਲ. ਹਸਪਤਾਲ 'ਚ ਇਸ ਬੀਮਾਰੀ ਨਾਲ 10 ਲੋਕਾਂ ਦੇ ਮਰਨ ਦੀ ਰਿਪੋਰਟ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਆਰ. ਐੱਮ. ਐੱਲ. ਹਸਪਤਾਲ 'ਚ ਸਵਾਈਨ ਫਲੂ ਨਾਲ ਮਰਨ ਵਾਲੇ 10 ਮਰੀਜਾਂ 'ਚੋਂ 9 ਵਿਅਕਤੀ ਦਿੱਲੀ ਅਤੇ 1 ਵਿਅਕਤੀ ਸ਼ਹਿਰ ਤੋਂ ਬਾਹਰ ਦਾ ਸੀ। 

PunjabKesari

ਦਿੱਲੀ ਸਰਕਾਰ ਨੇ ਸੁਰੱਖਿਆ ਨਿਰਦੇਸ਼ ਕੀਤੇ ਜਾਰੀ-
ਹੈਲਥ ਸਰਵਿਸਿਜ਼ ਡਾਇਰੈਕਟੋਰੇਟ ਦੁਆਰਾ ਪੇਸ਼ ਕੀਤੀ ਗਈ ਰਿਪੋਰਟ ਮੁਤਾਬਕ ਸ਼ਹਿਰ 'ਚ ਐੱਚ1 ਐੱਨ 1 (H1 N1) ਇੰਫੈਕਸ਼ਨ ਦੇ ਵੱਧਦੇ ਮਾਮਲਿਆਂ ਦੌਰਾਨ ਦਿੱਲੀ ਸਰਕਾਰ ਨੇ ਸਿਹਤ ਸੁਰੱਖਿਆ ਲਈ ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ 'ਚ ਸਵਾਈਨ ਫਲੂ ਦੌਰਾਨ ਕੀ ਕਰਨ ਅਤੇ ਕੀ ਨਾ ਕਰਨ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਐੱਚ1 ਐੱਨ1 (H1 N1)'ਤੇ ਸੂਬਾ ਪੱਧਰ ਦੀ ਸਮੀਖਿਆ ਬੈਠਕ ਤੋਂ ਬਾਅਦ ਦਿੱਲੀ ਸਰਕਾਰ ਨੇ ਹਾਲ ਹੀ 'ਚ ਕਿਹਾ ਸੀ ਕਿ ਸ਼ਹਿਰ 'ਚ ਸਾਰੇ ਸਰਕਾਰੀ ਹਸਪਤਾਲਾਂ 'ਚ ਇਸ ਬੀਮਾਰੀ ਦੇ ਪ੍ਰਬੰਧਨ ਲਈ ਜ਼ਰੂਰੀ ਸਾਜ਼ੋ-ਸਾਮਾਨ ਅਤੇ ਨਿੱਜੀ ਸੁਰੱਖਿਆ ਉਪਕਰਣ (ਪੀ. ਪੀ. ਈ. ਕਿਟ) ਸਮੇਤ ਦਵਾਈਆਂ ਉਪਲੱਬਧ ਹੈ। ਇਸ ਦੇ ਨਾਲ ਹੀ ਐੱਨ 95 (N95) ਮਾਸਕ ਵੀ ਮੌਜੂਦ ਹੈ। ਦਿੱਲੀ ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਹੈ, ''ਸਾਰੇ ਹਸਪਤਾਲਾਂ ਨੂੰ ਵੈਂਟੀਲੇਟਰ ਤਿਆਰ ਰੱਖਣ ਅਤੇ ਰੋਗ ਤੋਂ ਰੋਕਥਾਮ ਲਈ ਸੂਚਨਾ ਪ੍ਰਸਾਰਿਤ ਕਰਨ ਨੂੰ ਕਿਹਾ ਗਿਆ ਹੈ।'' ਮੌਸਮੀ ਇਨਫਲੂਐਂਜਾ ਐੱਚ1 ਐੱਨ1 (ਸਵਾਈਨ ਫਲੂ) ਲਈ ਹਿੰਦੀ ਅਤੇ ਅੰਗਰੇਜੀ 'ਚ ਸਿਹਤ ਸੁਰੱਖਿਆ ਸੰਬੰਧੀ ਨਿਰਦੇਸ਼ ਤਿਆਰ ਕੀਤੇ ਗਏ ਹਨ ਅਤੇ ਮੁੱਖ ਅਖਬਾਰਾਂ 'ਚ ਇਸ ਦਾ ਪ੍ਰਕਾਸ਼ਨ ਵੀ ਕੀਤਾ ਗਿਆ ਹੈ।


Iqbalkaur

Content Editor

Related News