ਏ ਐੱਨ-32 ''ਚ ਸਵਦੇਸੀ ਜੈਵਿਕ ਜਹਾਜ਼ ਈਧਨ ਦੀ ਵਰਤੋਂ ਨੂੰ ਹਰੀ ਝੰਡੀ

Saturday, May 25, 2019 - 01:17 AM (IST)

ਏ ਐੱਨ-32 ''ਚ ਸਵਦੇਸੀ ਜੈਵਿਕ ਜਹਾਜ਼ ਈਧਨ ਦੀ ਵਰਤੋਂ ਨੂੰ ਹਰੀ ਝੰਡੀ

ਨਵੀਂ ਦਿੱਲੀ - ਹਵਾਈ ਫੌਜ ਦੇ ਮੁੱਖ ਭਾਰ ਢੋਹਣ ਵਾਲੇ ਜਹਾਜ਼ ਏ ਐੱਨ-32 ਨੂੰ ਸਵਦੇਸੀ ਜੈਵਿਕ ਜਹਾਜ਼ ਈਧਨ ਦੀ ਵਰਤੋਂ ਦਾ ਰਸਮੀ ਸਰਟੀਫਿਕੇਟ ਮਿਲ ਗਿਆ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ.ਓ.) ਸਾਹਮਣੇ ਕੇਂਦਰ ਕੈਮਲੇਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੀ. ਜੈਪਾਲ ਨੇ ਹਵਾਈ ਫੌਜ ਨੂੰ ਇਹ ਸਰਟੀਫਿਕੇਟ ਦਿੱਤਾ। ਹਵਾਈ ਫੌਜ ਇਸ ਈਧਨ ਦੀ ਵਰਤੋਂ ਲਈ ਪਿਛਲੇ 1 ਸਾਲ ਤੋਂ ਵੱਖ-ਵੱਖ ਪ੍ਰੀਖਣਾਂ ਦੇ ਆਧਾਰ 'ਤੇ ਮੁਲਾਂਕਣ ਕਰ ਰਹੀ ਹੈ।


author

Khushdeep Jassi

Content Editor

Related News