ਹਰਦੀਪ ਪੁਰੀ ਨੇ ''ਸਵੱਛਤਾ ਹੀ ਸੇਵਾ'' ਦਾ ਦਿੱਤਾ ਹੋਕਾ

10/02/2019 4:13:53 PM

ਨਵੀਂ ਦਿੱਲੀ (ਵਾਰਤਾ)— ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ 'ਤੇ ਬੁੱਧਵਾਰ ਨੂੰ ਕੇਂਦਰੀ ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਇੰਡੀਆ ਗੇਟ 'ਤੇ ਰਾਜਪੱਥ 'ਚ 'ਸਵੱਛਤਾ ਹੀ ਸੇਵਾ ਇੰਡੀਆ ਪਲੋਗ ਰਨ' ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਸਿੰਗਲ ਯੂਜ਼ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਦੇ ਸੰਬੰਧ 'ਚ ਜਾਗਰੂਕਤਾ ਪੈਦਾ ਕਰਨ ਵਿਚ ਮਦਦ ਮਿਲੇਗੀ। ਇਸ ਦਾ ਸਵੱਛ ਭਾਰਤ ਮੁਹਿੰਮ 'ਚ ਮਹੱਤਵਪੂਰਨ ਯੋਗਦਾਨ ਹੋਵੇਗਾ। ਇਸ ਤੋਂ ਇਲਾਵਾ 'ਐਸ. ਬੀ. ਐੱਮ. ਟਾਇਲਟ ਔਨ ਗੂਗਲ ਮੈਪ' ਐਪ ਨੂੰ ਵੀ ਲੋਕਾਂ 'ਚ ਰਿਲੀਜ਼ ਕੀਤਾ ਗਿਆ। ਇਸ ਨਾਲ ਕਿਸੇ ਵੀ ਵਿਅਕਤੀ ਨੂੰ ਉਸ ਦੇ ਨੇੜੇ ਦੇ ਟਾਇਲਟ ਦਾ ਪਤਾ ਚੱਲ ਸਕੇਗਾ। ਇਸ ਐਪ ਨਾਲ ਹੁਣ ਤੱਕ 2300 ਸ਼ਹਿਰਾਂ 'ਚ ਬਣੇ 57,000 ਟਾਇਲਟਾਂ ਨੂੰ ਜੋੜਿਆ ਜਾ ਚੁੱਕਾ ਹੈ। 

PunjabKesari

ਮੰਤਰਾਲੇ ਦੇਸ਼ ਭਰ ਦੇ 50 ਸ਼ਹਿਰਾਂ 'ਚ ਇੰਡੀਆ ਪਲੋਗ ਰਨ ਦਾ ਆਯੋਜਨ ਕਰ ਰਿਹਾ ਹੈ। ਇੰਡੀਆ ਗੇਟ 'ਤੇ 3 ਕਿਲੋਮੀਟਰ ਦੇ ਦਾਇਰੇ ਵਿਚ ਕੂੜਾ ਚੁੱਕਿਆ ਗਿਆ। ਇਸ ਮੌਕੇ 'ਤੇ ਮੰਤਰਾਲੇ ਦੇ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ, ਦਿੱਲੀ ਦੇ ਮੁੱਖ ਸਕੱਤਰ ਵਿਜੇ ਕੁਮਾਰ ਦੇਵ, ਕੇਂਦਰੀ ਲੋਕ ਨਿਰਮਾਣ ਵਿਭਾਗ ਦੇ ਜਰਨਲ ਡਾਇਰੈਕਟਰ ਪ੍ਰਭਾਕਰ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਪੁਰੀ ਨੇ ਇਸ ਮੌਕੇ 'ਤੇ ਹਾਜ਼ਰ ਲੋਕਾਂ ਨੂੰ ਸਵੱਛਤਾ ਹੀ ਸੇਵਾ ਦੀ ਸਹੁੰ ਚੁਕਾਈ। ਉਨ੍ਹਾਂ ਨੇ ਕਿਹਾ ਕਿ ਅੱਜ ਸਵੱਛ ਭਾਰਤ ਦੀ 5ਵੀਂ ਵਰ੍ਹੇਗੰਢ ਹੈ। ਦੇਸ਼ ਖੁੱਲ੍ਹੇ ਵਿਚ ਟਾਇਲਟ ਤੋਂ ਮੁਕਤ ਹੋਣ ਦਾ ਟੀਚਾ ਹਾਸਲ ਕਰ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਲੋਕਾਂ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ ਅਤੇ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤੀ ਮੁਹਿੰਮ ਵਿਚ ਵੀ ਸਫਲਤਾ ਮਿਲੇਗੀ।


Tanu

Content Editor

Related News