ਸ਼ੁਭੇਂਦੂ PA ਕਤਲਕਾਂਡ: CCTV ਫੁਟੇਜ ਖੰਗਾਲ ਰਹੀ ਪੁਲਸ, ਹਮਲਾਵਰਾਂ ਦੀ ਭਾਲ ਲਈ ਕਈ ਟੀਮਾਂ ਬਣਾਈਆਂ
Thursday, May 07, 2026 - 02:48 PM (IST)
ਕੋਲਕਾਤਾ/ਮੱਧਗ੍ਰਾਮ: ਭਾਜਪਾ ਆਗੂ ਸ਼ੁਭੇਂਦੂ ਅਧਿਕਾਰੀ ਦੇ ਕਰੀਬੀ ਸਹਿਯੋਗੀ ਚੰਦਰਨਾਥ ਰਥ ਦੀ ਹੱਤਿਆ ਦੇ ਮਾਮਲੇ ਵਿੱਚ ਪੱਛਮੀ ਬੰਗਾਲ ਪੁਲਸ ਦੀ ਜਾਂਚ ਤੇਜ਼ ਹੋ ਗਈ ਹੈ। ਪੁਲਸ ਨੂੰ ਸ਼ੱਕ ਹੈ ਕਿ ਇਹ ਕਤਲ ਸਿਰਫ਼ ਸਿਆਸੀ ਰੰਜਿਸ਼ ਨਹੀਂ, ਸਗੋਂ ਪੇਸ਼ੇਵਰ 'ਸੁਪਾਰੀ ਕਿਲਰਾਂ' ਵੱਲੋਂ ਅੰਜਾਮ ਦਿੱਤੀ ਗਈ ਇੱਕ ਸਾਜ਼ਿਸ਼ ਹੈ। ਜਾਂਚ ਲਈ ਪੁਲਸ ਦੀਆਂ ਕਈ ਟੀਮਾਂ ਅਤੇ SIT ਬਣਾਈ ਗਈ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।
ਇਹ ਵੀ ਪੜ੍ਹੋ - ਵਿਜੇ ਨੂੰ ਰਾਜਪਾਲ ਨੇ ਮੁੜ ਖਾਲੀ ਹੱਥ ਭੇਜਿਆ ਵਾਪਸ! ਕਿਹਾ- ''118 ਵਿਧਾਇਕ ਲੈ ਕੇ ਆਓ, ਤਾਂ ਹੀ ਚੁੱਕ ਸਕੋਗੇ ਸਹੁੰ''
ਉੱਚ ਅਧਿਕਾਰੀਆਂ ਨੇ ਲਿਆ ਜਾਇਜ਼ਾ
ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਮਹਾਨਿਰਦੇਸ਼ਕ (DGP) ਸਿਧਨਾਥ ਗੁਪਤਾ ਅਤੇ CRPF ਦੇ ਡੀਜੀ ਗਿਆਨੇਂਦਰ ਪ੍ਰਤਾਪ ਸਿੰਘ ਨੇ ਦੇਰ ਰਾਤ ਘਟਨਾ ਸਥਾਨ ਦਾ ਦੌਰਾ ਕੀਤਾ। ਫੋਰੈਂਸਿਕ ਟੀਮ ਅਤੇ CID ਦੇ ਅਧਿਕਾਰੀ ਵੀ ਸਬੂਤ ਜੁਟਾਉਣ ਵਿੱਚ ਲੱਗੇ ਹੋਏ ਹਨ। ਪੁਲਸ ਅਨੁਸਾਰ ਇਹ ਕਤਲ ਪੂਰੀ ਤਰ੍ਹਾਂ 'ਪ੍ਰੀ-ਪਲਾਨਡ' ਸੀ। ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਦੇ 48 ਘੰਟਿਆਂ ਦੇ ਅੰਦਰ ਹੋਈ ਇਸ ਹੱਤਿਆ ਨੇ ਸੂਬੇ ਵਿੱਚ ਸੁਰੱਖਿਆ ਪ੍ਰਬੰਧਾਂ ਅਤੇ ਕਾਨੂੰਨ ਵਿਵਸਥਾ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਹ ਵੀ ਪੜ੍ਹੋ - ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! 11 ਸੂਬਿਆਂ 'ਚ ਹਨ੍ਹੇਰੀ-ਤੂਫਾਨ ਤੇ ਗੜ੍ਹੇਮਾਰੀ ਦਾ ਅਲਰਟ ਜਾਰੀ
ਹਾਈ-ਟੈਕ ਹਥਿਆਰਾਂ ਦੀ ਵਰਤੋਂ: 'ਗਲੌਕ 47X' ਪਿਸਤੌਲ ਦਾ ਸ਼ੱਕ
ਜਾਂਚ ਵਿੱਚ ਇਹ ਹੈਰਾਨੀਜਨਕ ਤੱਥ ਸਾਹਮਣੇ ਆਇਆ ਹੈ ਕਿ ਹਮਲਾਵਰਾਂ ਨੇ ਸੰਭਵ ਤੌਰ 'ਤੇ 'ਗਲੌਕ 47X' ਵਰਗੇ ਅਤਿ-ਆਧੁਨਿਕ ਪਿਸਤੌਲ ਦੀ ਵਰਤੋਂ ਕੀਤੀ ਸੀ। ਸੀਨੀਅਰ ਪੁਲਸ ਅਧਿਕਾਰੀਆਂ ਅਨੁਸਾਰ ਅਜਿਹੇ ਹਥਿਆਰ ਆਮ ਅਪਰਾਧੀਆਂ ਕੋਲ ਨਹੀਂ ਹੁੰਦੇ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇਸ ਵਿੱਚ ਪੇਸ਼ੇਵਰ ਸ਼ੂਟਰ ਸ਼ਾਮਲ ਸਨ। ਘਟਨਾ ਸਥਾਨ ਤੋਂ ਕਈ ਖੋਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ ਅਤੇ ਕਰੀਬ 6 ਤੋਂ 10 ਗੋਲੀਆਂ ਚੱਲਣ ਦਾ ਅੰਦਾਜ਼ਾ ਹੈ।
ਇਹ ਵੀ ਪੜ੍ਹੋ - RP ਸਿੰਘ ਨੇ ਦਿਲਜੀਤ ਦੋਸਾਂਝ ਦੀ ਕੀਤੀ ਤਾਰੀਫ਼ ! ਕਿਹਾ- 'ਉਹ ਸਿਰਫ਼ ਗਾਇਕ ਨਹੀਂ..'
ਫਰਜ਼ੀ ਨੰਬਰ ਪਲੇਟ ਅਤੇ ਮਿਟਾਏ ਗਏ ਇੰਜਣ ਨੰਬਰ
ਪੁਲਸ ਨੇ ਵਾਰਦਾਤ ਵਿੱਚ ਵਰਤੀ ਗਈ ਇੱਕ ਸ਼ੱਕੀ ਛੋਟੀ ਚਾਰ ਪਹੀਆ ਗੱਡੀ ਜ਼ਬਤ ਕੀਤੀ ਹੈ। ਜਾਂਚ ਵਿੱਚ ਪਤਾ ਲੱਗਾ ਹੈ ਕਿ ਇਸ ਗੱਡੀ 'ਤੇ ਲੱਗੀ ਨੰਬਰ ਪਲੇਟ ਫਰਜ਼ੀ ਸੀ, ਜੋ ਸਿਲੀਗੁੜੀ ਦੇ ਇੱਕ ਚਾਹ ਬਾਗਾਨ ਵਰਕਰ ਦੇ ਨਾਮ 'ਤੇ ਦਰਜ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹਮਲਾਵਰਾਂ ਨੇ ਗੱਡੀ ਦਾ ਚੈਸੀ ਨੰਬਰ ਅਤੇ ਇੰਜਣ ਨੰਬਰ ਵੀ ਮਿਟਾ ਦਿੱਤਾ ਸੀ ਤਾਂ ਜੋ ਉਨ੍ਹਾਂ ਦਾ ਪਤਾ ਨਾ ਲੱਗ ਸਕੇ।
ਇਹ ਵੀ ਪੜ੍ਹੋ - ਤੌਬਾ-ਤੌਬਾ: 8 ਲਾੜੇ ਲੁੱਟ 9ਵੇਂ ਨਾਲ ਕਰਵਾਇਆ ਵਿਆਹ, ਲੁਟੇਰੀ ਲਾੜੀ ਦੀ ਪੁਲਸ ਸਾਹਮਣੇ ਇੰਝ ਖੁੱਲ੍ਹੀ ਪੋਲ
ਕਿਵੇਂ ਦਿੱਤਾ ਵਾਰਦਾਤ ਨੂੰ ਅੰਜਾਮ?
ਘਟਨਾ ਬੁੱਧਵਾਰ ਰਾਤ ਕਰੀਬ 10:30 ਵਜੇ ਦੀ ਹੈ ਜਦੋਂ 42 ਸਾਲਾ ਚੰਦਰਨਾਥ ਰਥ ਕੋਲਕਾਤਾ ਤੋਂ ਮੱਧਗ੍ਰਾਮ ਸਥਿਤ ਆਪਣੇ ਘਰ ਪਰਤ ਰਹੇ ਸਨ। ਡੋਲਤਲਾ ਅਤੇ ਮੱਧਗ੍ਰਾਮ ਚੌਮਾਥਾ ਦੇ ਵਿਚਕਾਰ ਦੋਹਰੀਆ ਨੇੜੇ ਇੱਕ ਛੋਟੀ ਕਾਰ ਨੇ ਉਨ੍ਹਾਂ ਦੇ ਵਾਹਨ ਨੂੰ ਰੋਕਿਆ। ਇਸ ਤੋਂ ਤੁਰੰਤ ਬਾਅਦ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲਾਂ 'ਤੇ ਸਵਾਰ ਹੈਲਮੇਟ ਪਹਿਨੇ ਹਮਲਾਵਰਾਂ ਨੇ ਬਹੁਤ ਨਜ਼ਦੀਕ ਤੋਂ ਅੰਧਾਧੁੰਦ ਗੋਲੀਬਾਰੀ ਕੀਤੀ। ਇਸ ਹਮਲੇ ਵਿੱਚ ਰਥ ਦਾ ਡਰਾਈਵਰ ਬੁੱਧਦੇਵ ਬੇਰਾ ਵੀ ਗੰਭੀਰ ਜ਼ਖ਼ਮੀ ਹੋਇਆ ਹੈ।
ਇਹ ਵੀ ਪੜ੍ਹੋ - ਹੁਣ ਮੈਟਰੋ 'ਚ ਸ਼ੂਟ ਹੋਵੇਗੀ Pre Wedding ! Happy Birthday ਲਈ ਵੀ ਕਰ ਸਕੋਗੇ ਬੁਕਿੰਗ, ਜਾਣੋ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
