ਮਮਤਾ ਹੁਣ ਤੱਕ ਨਹੀਂ ਸਵੀਕਾਰ ਕਰ ਪਾਈ ਨੰਦੀਗ੍ਰਾਮ ਦੀ ਹਾਰ: ਸੁਭੇਂਦੂ ਅਧਿਕਾਰੀ

Wednesday, Jan 26, 2022 - 06:02 PM (IST)

ਪੱਛਮੀ ਬੰਗਾਲ- ਪੱਛਮੀ ਬੰਗਾਲ ’ਚ ਭਾਜਪਾ ਦੀ ਅਗਵਾਈ ਕਰ ਰਹੇ ਸੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਨਿਸ਼ਾਨਾ ਵਿੰਨਿ੍ਹਆ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਬੰਗਾਲ ਸਰਕਾਰ ਨੇ ਉਨ੍ਹਾਂ ਨੂੰ ਨੇਤਾ ਵਿਰੋਧੀ ਧਿਰ ਹੋਣ ਦੇ ਬਾਵਜੂਦ ਗਣਤੰਤਰ ਦਿਵਸ ਪਰੇਡ ’ਚ ਸੱਦਾ ਨਹੀਂ ਦਿੱਤਾ। ਅਧਿਕਾਰੀ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਟੀ.ਐੱਮ.ਸੀ. ਨੰਦੀਗ੍ਰਾਮ ’ਚ ਉਨ੍ਹਾਂ ਦੇ ਖਿਲਾਫ ਮਿਲੀ ਚੋਣਾਂ ’ਚ ਹਾਰ ਨੂੰ ਸਵੀਕਾਰ ਨਹੀਂ ਕਰ ਪਾਈ ਹੈ।

ਇਕ ਪ੍ਰੋਗਰਾਮ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ’ਚ ਅਧਿਕਾਰੀ ਨੇ ਕਿਹਾ ਕਿ ਮਮਤਾ ਬੈਨਰਜੀ ਨੇ ਰੋਡ ਪਰੇਡ ਲਈ ਸੱਦੇ ਹੋਏ ਲੋਕਾਂ ਦੀ ਸੂਚੀ ’ਚ ਉਨ੍ਹਾਂ ਦਾ ਨਾਮ ਹਟਾ ਕੇ ਵਿਧਾਨਸਭਾ ਚੋਣਾਂ ’ਚ ਆਪਣੀ ਸ਼ਰਮਨਾਕ ਹਾਰ ਦਾ ਬਦਲਾ ਲੈਣ ਦੀ ਕੋਸ਼ਿਸ਼ ਕੀਤੀ। ਅਧਿਕਾਰੀ ਨੇ ਕਿਹਾ ਕਿ ਉਹ ਹੁਣ ਤੱਕ ਮੇਰੇ ਖਿਲਾਫ ਆਪਣੀ ਹਾਰ  ਨੂੰ ਸਵੀਕਾਰ ਨਹੀਂ ਕਰ ਪਾਈ ਹੈ। ਕੈਂਸਰ ਦਾ ਇਲਾਜ ਹੋ ਸਕਦਾ ਹੈ ਪਰ ਬਦਲਾ ਲੈਣ ਵਾਲੀ ਮਾਨਸਿਕਤਾ ਅਤੇ ਜਲਨ ਦਾ ਨਹੀਂ। ਮੁੱਖ ਮੰਤਰੀ ਭੁੱਲ ਗਈ ਹੋਵੇਗੀ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਨਹੀਂ ਬੁਲਾਉਣਾ ਪ੍ਰੋਟੋਕਾਲ ਖਿਲਾਫ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵਿਧਾਨਸਭਾ ਚੋਣਾਂ ਦੇ ਕੁਝ ਮਹੀਨੇ ਪਹਿਲਾਂ ਵਿਰੋਧੀ ਧਿਰ ਨੇਤਾ ਅਬਦੁਲ ਮੰਨਨ ਨੂੰ ਗਣਤੰਤਰ ਦਿਵਸ ਪਰੇਡ ’ਚ ਸੱਦਾ ਦਿੱਤਾ ਗਿਆ ਸੀ।

ਸੁਭੇਂਦੂ ਅਧਿਕਾਰੀ ’ਤੇ ਟੀ.ਐੱਮ.ਸੀ. ਦੇ ਮੰਤਰੀ ਦਾ ਪਲਟਵਾਰ
ਬੰਗਾਲ ਸਰਕਾਰ ’ਚ ਆਵਾਜਾਈ ਮੰਤਰੀ ਅਤੇ ਕੋਲਕਾਤਾ ਨਗਰ ਨਿਗਮ ਦੇ ਮਹਾਪੌਰ ਫਰਹਾਦ ਹਕੀਮ ਨੇ ਅਧਿਕਾਰੀ ਨੂੰ ਨਹੀਂ ਬੁਲਾਏ ਜਾਣ ਦੇ ਵਿਵਾਦ ’ਤੇ ਜਵਾਬ ਦਿੱਤੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ। ਹਕੀਮ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਅਧਿਕਾਰੀ ਪਿਛਲੇ ਸਾਲ ਵੀ ਰੋਡ ਪਰੇਡ ’ਤੇ ਹੋਏ ਸੁਤੰਤਰਤਾ ਦਿਵਸ ਪ੍ਰੋਗਰਾਮ ’ਚ ਸ਼ਾਮਲ ਨਹੀਂ ਹੋ ਸਕੇ। ਮੈਨੂੰ ਕਾਰਨਾਂ ਬਾਰੇ ਜਾਣਕਾਰੀ ਨਹੀਂ ਹੈ।
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪ੍ਰਦੀਪ ਭਟਾਚਾਰਿਆ ਨੇ ਕਿਹਾ ਕਿ ਉਹ ਨੰਦੀਗ੍ਰਾਮ ਦੇ ਵਿਧਾਇਕ ਵੱਲੋਂ ਨਹੀਂ ਬੋਲ ਸਕਣਗੇ ਕਿਉਂਕਿ ਦੋਵੇਂ ਇਕ ਵਿਚਾਰਧਾਰਾ ਨੂੰ ਸਾਂਝਾ ਨਹੀਂ ਕਰਦੇ ਹਨ। ਹਾਲਾਂਕਿ ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਜੇਕਰ ਅਧਿਕਾਰੀ ਦਾ ਦਾਅਵਾ ਸੱਚ ਹੈ ਤਾਂ ਇਹ ਦੁੱਖਦਾਇਕ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ’ਚ ਵਿਰੋਧੀ ਧਿਰ ਦੇ ਨੇਤਾ ਨੂੰ ਹਮੇਸ਼ਾ ਸੱਦਾ ਦਿੱਤਾ ਜਾਣਾ ਚਾਹੀਦਾ ਹੈ।


Rakesh

Content Editor

Related News