ਜੈਸ਼ ਦੇ ਸ਼ੱਕੀ ਅੱਤਵਾਦੀ ਨੇ ਮੁੱਖ ਮੰਤਰੀ ਸੁਵੇਂਦੂ ਦੇ ਘਰ ਦੀ ਕੀਤੀ ਸੀ ਰੇਕੀ

Wednesday, Aug 05, 2026 - 10:03 AM (IST)

ਜੈਸ਼ ਦੇ ਸ਼ੱਕੀ ਅੱਤਵਾਦੀ ਨੇ ਮੁੱਖ ਮੰਤਰੀ ਸੁਵੇਂਦੂ ਦੇ ਘਰ ਦੀ ਕੀਤੀ ਸੀ ਰੇਕੀ

ਕੋਲਕਾਤਾ (ਏਜੰਸੀ)- ਜੈਸ਼-ਏ-ਮੁਹੰਮਦ ਦੇ ਇਕ ਸ਼ੱਕੀ ਅੱਤਵਾਦੀ ਹਮੀਮ ਮੰਡਲ ਨੇ ਪਾਕਿਸਤਾਨ ’ਚ ਆਪਣੇ ਹੈਂਡਲਰਾਂ ਦੇ ਇਸ਼ਾਰੇ ’ਤੇ ਰਚੀ ਗਈ ਇਕ ਵੱਡੀ ਸਾਜ਼ਿਸ਼ ਅਧੀਨ ਕੋਲਕਾਤਾ ’ਚ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੇ ਘਰ ਦੀ ਰੇਕੀ ਕੀਤੀ ਸੀ। ਇਕ ਪੁਲਸ ਅਧਿਕਾਰੀ ਨੇ ਮੰਗਲਵਾਰ ਕਿਹਾ ਕਿ ਇਹ ਖੁਲਾਸਾ ਮੰਡਲ ਤੇ ਉਸ ਦੇ ਕਥਿਤ ਸਾਥੀਆਂ ਅਰਪਿਤਾ ਸਰਕਾਰ ਤੇ ਆਦਿਤਿਆ ਸਿਨ੍ਹਾ ਤੋਂ ਪੁੱਛਗਿੱਛ ਦੌਰਾਨ ਹੋਇਆ ਹੈ। ਉਨ੍ਹਾਂ ਨੂੰ ਪਿਛਲੇ ਹਫ਼ਤੇ ਪੂਰਬੀ ਬਰਧਮਾਨ ਤੋਂ ਸਪੈਸ਼ਲ ਟਾਸਕ ਫੋਰਸ ਨੇ ਗ੍ਰਿਫਤਾਰ ਕੀਤਾ ਸੀ।

ਮੰਡਲ ਨੂੰ ਮੁੱਖ ਮੰਤਰੀ ਦੀਆਂ ਸਰਗਰਮੀਆਂ ਦੀ ਨਿਗਰਾਨੀ ਕਰਨ, ਉਨ੍ਹਾਂ ਦੇ ਜਨਤਕ ਸਮਾਗਮਾਂ ’ਚ ਸ਼ਾਮਲ ਹੋਣ ਤੇ ਸੰਭਾਵੀ ਸੁਰੱਖਿਆ ਖਾਮੀਆਂ ਦੀ ਪਛਾਣ ਕਰਨ ਦਾ ਕੰਮ ਸੌਂਪਿਆ ਗਿਆ ਸੀ। ਮੰਡਲ ਨੇ ਕਥਿਤ ਤੌਰ ’ਤੇ ਮੁੱਖ ਮੰਤਰੀ ਦੇ ਕਈ ਜਨਤਕ ਸਮਾਗਮਾਂ ’ਚ ਸ਼ਿਰਕਤ ਕੀਤੀ ਸੀ ਤੇ ਚਿਨਾਰ ਪਾਰਕ ਇਲਾਕੇ ’ਚ ਮੁੱਖ ਮੰਤਰੀ ਦੇ ਘਰ ਦੀ ਰੇਕੀ ਵੀ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News