ਤੇਜ਼ ਰਫ਼ਤਾਰ ਲਾਰੀ ਰੋਡ ''ਤੇ ਖੜ੍ਹੀ ਐੱਸ.ਯੂ.ਵੀ. ਨਾਲ ਟਕਰਾਈ, 6 ਦੀ ਮੌਤ
Thursday, Aug 15, 2019 - 01:18 PM (IST)

ਮਾਲਦਾ (ਪੱਛਮੀ ਬੰਗਾਲ)— ਪੱਛਮੀ ਬੰਗਾਲ ਦੇ ਮਾਲਦਾ ਜ਼ਿਲੇ 'ਚ ਬੁੱਧਵਾਰ ਦੇਰ ਰਾਤ ਇਕ ਤੇਜ਼ ਰਫ਼ਤਾਰ ਲਾਰੀ ਸੜਕ 'ਤੇ ਖੜ੍ਹੀ ਐੱਸ.ਯੂ.ਵੀ. ਨਾਲ ਟਕਰਾ ਗਈ, ਜਿਸ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ 11 ਲੋਕ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਐੱਸ.ਯੂ.ਵੀ. 'ਚ ਸਵਾਰ ਲੋਕ ਇਕ ਵਿਆਹ ਸਮਾਰੋਹ 'ਚ ਜਾ ਰਹੇ ਸਨ। ਪੁਲਸ ਸੁਪਰਡੈਂਟ ਆਲੋਕ ਰਾਜੋਰੀਆ ਨੇ ਦੱਸਿਆ ਕਿ ਹਾਦਸਾ ਕਲਿਆਚਕ ਪੁਲਸ ਥਾਣੇ ਦੇ ਅਧੀਨ ਬਾਖਰਪੁਰ 'ਚ ਰਾਸ਼ਟਰੀ ਰਾਜਮਾਰਗ-34 'ਤੇ ਹੋਇਆ। ਐੱਸ.ਯੂ.ਵੀ. 'ਚ ਸਵਾਰ ਲੋਕ ਵਿਆਹ 'ਚ ਜਾ ਰਹੇ ਦੂਜੇ ਵਾਹਨ ਦਾ ਇੰਤਜ਼ਾਰ ਕਰ ਰਹੇ ਸਨ।
ਉਨ੍ਹਾਂ ਨੇ ਦੱਸਿਆ ਕਿ ਇਹ ਲੋਕ ਜ਼ਿਲੇ ਦੇ ਹੀ ਕਲਿਆਚਕ ਤੋਂ ਗਜੋਲ ਜਾ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਰਾਤ 12.30 ਵਜੇ ਹੋਈ ਟੱਕਰ ਇੰਨੀ ਭਿਆਨਕ ਸੀ ਕਿ ਐੱਸ.ਯੂ.ਵੀ. ਸੜਕ ਤੋਂ ਹੇਠਾਂ ਖੱਡ 'ਚ ਡਿੱਗ ਗਈ। ਐੱਸ.ਯੂ.ਵੀ. 'ਚ ਸਵਾਰ 17 ਲੋਕਾਂ 'ਚੋਂ 3 ਦੀ ਮੌਤ ਹੋ ਗਈ। 2 ਲੋਕਾਂ ਦੀ ਮੌਤ ਮਾਲਦਾ ਮੈਡੀਕਲ ਕਾਲਜ ਹਸਪਤਾਲ 'ਚ ਇਲਾਜ ਦੌਰਾਨ ਹੋਈ, ਜਿੱਥੇ ਸਾਰੇ ਜ਼ਖਮੀਆਂ ਨੂੰ ਸ਼ੁਰੂਆਤ 'ਚ ਲਿਜਾਇਆ ਗਿਆ ਸੀ। ਰਾਜੋਰੀਆ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਜ਼ਖਮੀ 6 ਲੋਕਾਂ ਨੂੰ ਕੋਲਕਾਤਾ ਰੈਫਰ ਕੀਤਾ ਗਿਆ, ਜਿਸ 'ਚੋਂ ਇਕ ਦੀ ਮੌਤ ਰਸਤੇ 'ਚ ਹੋ ਗਈ। ਬਾਕੀ ਜ਼ਖਮੀਆਂ ਦਾ ਮਾਲਦਾ ਮੈਡੀਕਲ ਕਾਲਜ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਲਾਰੀ ਚਾਲਕ ਫਰਾਰ ਹੋ ਗਿਆ ਸੀ ਪਰ ਪੁਲਸ ਨੇ ਬਾਅਦ 'ਚ ਉਸ ਨੂੰ ਗ੍ਰਿਫਤਾਰ ਕਰ ਲਿਆ।