ਜੰਮੂ-ਕਸ਼ਮੀਰ ਹਾਈਵੇਅ ''ਤੇ ਵੱਡਾ ਹਾਦਸਾ ਹੋਣ ਤੋਂ ਟਲਿਆ, ਫੌਜ ਨੇ ਦਿਖਾਈ ਸਮਝਦਾਰੀ

05/27/2019 1:26:12 PM

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ 'ਤੇ ਸ਼ੱਕੀ ਆਈ. ਈ. ਡੀ. ਦਾ ਸਮੇਂ 'ਤੇ ਪਤਾ ਲੱਗਣ ਨਾਲ ਸੋਮਵਾਰ ਨੂੰ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਅਤੇ ਇਸ ਕਾਰਨ ਆਵਾਜਾਈ ਕਰੀਬ ਡੇਢ ਘੰਟੇ ਰੁਕੀ ਰਹੀ। ਰਾਜੌਰੀ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸ. ਐੱਸ. ਪੀ.) ਯੁਗਲ ਮਨਹਾਸ ਨੇ ਦੱਸਿਆ ਕਿ ਹਾਈਵੇਅ 'ਤੇ ਸੜਕ ਕੰਢੇ ਤਰਲ ਪਦਾਰਥ ਨਾਲ ਭਰੀ ਇਕ ਬੋਤਲ ਅਤੇ ਕੁਝ ਠੋਸ ਸਮੱਗਰੀ ਨਾਲ ਭਰਿਆ ਇਕ ਪਲਾਸਟਿਕ ਦਾ ਬੈਗ ਮਿਲਿਆ। ਉਨ੍ਹਾਂ ਦੱਸਿਆ ਕਿ ਫੌਜ ਦੀ ਇਕ ਇਕਾਈ ਨੇ ਸਵੇਰੇ ਕਰੀਬ ਸਾਢੇ 7 ਵਜੇ ਸ਼ੱਕੀ ਸਮੱਗਰੀ ਦੇਖੀ, ਜਿਸ ਤੋਂ ਬਾਅਦ ਫੌਜ ਦੇ ਬੰਬ ਰੋਕੂ ਦਸਤੇ ਨੇ ਆਈ. ਈ. ਡੀ. ਨੂੰ ਨਕਾਰ ਕਰ ਦਿੱਤਾ। 

ਐੱਸ. ਐੱਸ. ਪੀ. ਨੇ ਦੱਸਿਆ ਕਿ ਫੌਜ ਦੇ ਸੁਚੇਤ ਕਰਨ ਤੋਂ ਬਾਅਦ ਪੁਲਸ ਦਲ ਉਕਤ ਥਾਂ 'ਤੇ ਪੁੱਜਾ ਅਤੇ ਉਸ ਨੇ ਇਲਾਕੇ ਵਿਚ ਆਵਾਜਾਈ ਨੂੰ ਬੰਦ ਕਰਵਾ ਦਿੱਤਾ। ਬੰਬ ਰੋਕੂ ਦਸਤੇ ਦਾ ਕੰਮ ਪੂਰਾ ਹੋਣ ਮਗਰੋਂ ਸਵੇਰੇ ਕਰੀਬ 10 ਵਜੇ ਆਵਾਜਾਈ ਆਮ ਵਾਂਗ ਹੋ ਗਈ। ਉਨ੍ਹਾਂ ਦੱਸਿਆ ਕਿ ਅਜਿਹਾ ਸ਼ੱਕ ਹੈ ਕਿ ਆਈ. ਈ. ਡੀ. ਨੂੰ ਕੁਝ ਰਾਸ਼ਟਰ ਵਿਰੋਧੀ ਸ਼ਰਾਰਤੀ ਅਨਸਰਾਂ ਨੇ ਲਾਇਆ ਸੀ। ਐੱਸ. ਐੱਸ. ਪੀ. ਨੇ ਕਿਹਾ ਕਿ ਫੌਜ ਦੇ ਚੌਕਸ ਜਵਾਨਾਂ ਦੇ ਸਮੇਂ ਸਿਰ ਕਾਰਵਾਈ ਕਰਨ ਨਾਲ ਵੱਡਾ ਹਾਦਸਾ ਟਲ ਗਿਆ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਪੁਲਸ ਸੁਪਰਡੈਂਟ ਗੋਵਿੰਦ ਰਤਨ ਖੁਦ ਇਸ ਦੀ ਜਾਂਚ ਕਰ ਰਹੇ ਹਨ।


Tanu

Content Editor

Related News