ਵਿਦਿਆਰਥਣਾਂ ਨੂੰ ਅਸ਼ਲੀਲ ਫਿਲਮ ਦਿਖਾਉਣ ਵਾਲੇ ਅਧਿਆਪਕ ਨੂੰ ਕੀਤਾ ਸਸਪੈਂਡ

04/09/2019 2:45:15 PM

ਉੱਤਰ ਪ੍ਰਦੇਸ਼—ਬਲੀਆ ਜ਼ਿਲੇ ਦੇ ਬੈਰੀਆ ਖੇਤਰ 'ਚ ਪ੍ਰਾਇਮਰੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੂੰ ਮੋਬਾਇਲ 'ਤੇ ਕਲਾਸ 'ਚ ਪੋਰਨ ਫਿਲਮ ਦਿਖਾਉਣ ਅਤੇ ਉਨ੍ਹਾਂ ਨਾਲ ਅਸ਼ਲੀਲ ਹਰਕਤ ਕਰਨ ਵਾਲੇ ਇਕ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਬੇਸਿਕ ਸਿੱਖਿਆ ਅਧਿਕਾਰੀ ਸੰਤੋਸ਼ ਰਾਏ ਨੇ ਮੰਗਲਵਾਰ ਨੂੰ ਦੱਸਿਆ ਕਿ ਦੋਸ਼ੀ ਪਾਏ ਜਾਣ 'ਤੇ ਸਿੱਖਿਆ ਖੇਤਰ ਬੈਰੀਆ 'ਚ ਪ੍ਰਾਇਮਰੀ ਸਕੂਲ ਚਕੀਆ 'ਤੇ ਤਾਇਨਾਤ ਅਧਿਆਪਕ ਅਰਵਿੰਦ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਵਿਰੁੱਧ ਅਨੁਸ਼ਾਸਨਿਕ ਜਾਂਚ ਕੀਤੀ ਜਾ ਰਹੀ ਹੈ। 
ਉਨ੍ਹਾਂ ਨੇ ਦੱਸਿਆ ਕਿ ਗੁਰੂ-ਚੇਲੇ ਦੇ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰਨ ਵਾਲੇ ਇਸ ਮਾਮਲੇ 'ਚ ਪੇਂਡੂ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਅਧਿਆਪਕ ਅਰਵਿੰਦ ਕੁਮਾਰ ਕਲਾਸ ਚੌਥੀ ਅਤੇ ਪੰਜਵੀਂ ਦੀਆਂ ਵਿਦਿਆਰਥਣਾਂ ਨੂੰ ਆਪਣੇ ਮੋਬਾਇਲ ਫੋਨ 'ਤੇ ਅਸ਼ਲੀਲ ਫਿਲਮ ਦਿਖਾਉਂਦਾ ਹੈ ਅਤੇ ਉਨ੍ਹਾਂ ਦੇ ਨਾਲ ਅਸ਼ਲੀਲ ਹਰਕਤ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਖੰਡ ਸਿੱਖਿਆ ਅਧਿਕਾਰੀ ਹੇਮੰਤ ਕੁਮਾਰ ਮਿਸ਼ਰ ਦੀ ਜਾਂਚ ਰਿਪੋਰਟ 'ਚ ਅਧਿਆਪਕ ਦੇ ਵਿਰੋਧ ਦੋਸ਼ ਸੱਚ ਪਾਏ ਜਾਣ ਦੇ ਬਾਅਦ ਉਹ ਕਾਰਵਾਈ ਕੀਤੀ ਗਈ ਹੈ। 


Aarti dhillon

Content Editor

Related News