ਸ਼ੋਪੀਆਂ ’ਚ ਸ਼ੱਕੀ ਅੱਤਵਾਦੀਆਂ ਦੇ ਟਿਕਾਣੇ ਦਾ ਪਰਦਾਫਾਸ਼, ਹਥਿਆਰ ਤੇ ਗੋਲਾ-ਬਾਰੂਦ ਬਰਾਮਦ
Tuesday, Sep 01, 2026 - 01:23 AM (IST)
ਸ਼ੋਪੀਆਂ - ਸੁਰੱਖਿਆ ਫੋਰਸਾਂ ਨੇ ਸੋਮਵਾਰ ਨੂੰ ਸ਼ੋਪੀਆਂ ਜ਼ਿਲੇ ’ਚ ਸ਼ੱਕੀ ਅੱਤਵਾਦੀਆਂ ਦੇ ਇਕ ਟਿਕਾਣੇ ਦਾ ਪਰਦਾਫਾਸ਼ ਕਰ ਕੇ ਭਾਰੀ ਮਾਤਰਾ ’ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਇਕ ਖ਼ਾਸ ਜਾਣਕਾਰੀ ਦੇ ਆਧਾਰ ’ਤੇ ਜੰਮੂ-ਕਸ਼ਮੀਰ ਪੁਲਸ, 44 ਰਾਸ਼ਟਰੀ ਰਾਈਫਲਜ਼ ਅਤੇ ਸੀ. ਆਰ. ਪੀ. ਐੱਫ. ਨੇ ਸ਼ੋਪੀਆਂ ਦੇ ਨਾਇਕਪੋਰਾ ਮੇਮੈਂਡਰ ਇਲਾਕੇ ’ਚ ਇਕ ਸਾਂਝੀ ਮੁਹਿੰਮ ਚਲਾਈ।
ਇਕ ਬਾਗ ਵਾਲੇ ਇਲਾਕੇ ’ਚ ਤਲਾਸ਼ੀ ਦੌਰਾਨ ਟੀਮ ਨੇ ਅੱਤਵਾਦੀਆਂ ਦੇ ਟਿਕਾਣੇ ਦਾ ਪਤਾ ਲਾਇਆ ਅਤੇ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤੇ। ਇਨ੍ਹਾਂ ’ਚ ਇਕ ਏ. ਕੇ.-47 ਰਾਈਫਲ, 2 ਏ. ਕੇ.-47 ਮੈਗਜ਼ੀਨ, 7.62 ਐੱਮ. ਐੱਮ. ਦੇ 60 ਰਾਊਂਡ ਗੋਲਾ-ਬਾਰੂਦ, ਇਕ ਪਿਸਤੌਲ, ਇਕ ਗ੍ਰੇਨੇਡ ਅਤੇ 9 ਐੱਮ. ਐੱਮ. ਦੇ 6 ਰਾਊਂਡ ਗੋਲਾ-ਬਾਰੂਦ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਬਰਾਮਦ ਹਥਿਆਰਾਂ ਦੇ ਸਰੋਤ ਅਤੇ ਉਨ੍ਹਾਂ ਦੀ ਸੰਭਾਵੀ ਵਰਤੋਂ ਦਾ ਪਤਾ ਲਾਉਣ ਲਈ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
