ਸੁਸ਼ਮਾ ਸਵਰਾਜ ਦੇ ਦਿਹਾਂਤ 'ਤੇ ਸਦਮੇ 'ਚ 'ਹਿੰਦੁਸਤਾਨ ਦੀ ਬੇਟੀ ਗੀਤਾ'

Wednesday, Aug 07, 2019 - 12:14 PM (IST)

ਸੁਸ਼ਮਾ ਸਵਰਾਜ ਦੇ ਦਿਹਾਂਤ 'ਤੇ ਸਦਮੇ 'ਚ 'ਹਿੰਦੁਸਤਾਨ ਦੀ ਬੇਟੀ ਗੀਤਾ'

ਨਵੀਂ ਦਿੱਲੀ—ਚਰਚਿਤ ਹਾਦਸਿਆਂ 'ਚ ਪਾਕਿਸਤਾਨ ਤੋਂ ਲਗਭਗ 4 ਸਾਲਾ ਪਹਿਲਾਂ ਭਾਰਤ ਵਾਪਸ ਪਹੁੰਚੀ ਬੋਲੀ-ਗੂੰਗੀ ਮੁਟਿਆਰ ਗੀਤਾ ਨੇ ਇਸ਼ਾਰਿਆਂ 'ਚ ਕਿਹਾ ਕਿ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦਿਹਾਂਤ ਹੋਣ ਕਾਰਨ ਉਸ ਨੇ ਆਪਣੀ ਸਰਪ੍ਰਸਤ ਨੂੰ ਖੋਅ ਦਿੱਤਾ, ਕਿਉਂਕਿ ਉਹ ਇੱਕ ਮਾਂ ਵਾਂਗ ਹਮੇਸ਼ਾ ਚਿੰਤਾ ਕਰਦੀ ਸੀ। ਦੱਸ ਦੇਈਏ ਕਿ ਗਲਤੀ ਨਾਲ ਸਰਹੱਦ ਪਾਰ ਕਰਨ ਵਾਲੀ ਗੀਤਾ ਲਗਭਗ 20 ਸਾਲ ਪਹਿਲਾਂ ਪਾਕਿਸਤਾਨ ਪਹੁੰਚ ਗਈ ਸੀ ਅਤੇ ਸਵਰਾਜ ਦੇ ਯਤਨਾ ਸਦਕਾ ਹੀ ਉਹ 26 ਅਕਤੂਬਰ 2015 ਨੂੰ ਵਾਪਸ ਪਹੁੰਚੀ ਸੀ।

PunjabKesari

ਵਤਨ ਵਾਪਸ ਪਹੁੰਚਣ ਦੇ ਅਗਲੇ ਦਿਨ ਗੀਤਾ ਨੂੰ ਇੰਦੌਰ 'ਚ ਅਪਾਹਜਾਂ ਲਈ ਚਲਾਈ ਜਾ ਰਹੀ ਗੈਰ-ਸਰਕਾਰੀ ਸੰਸਥਾ 'ਗੂੰਗੇ-ਬੋਲੇ ਸੰਗਠਨ' ਦੀ ਰਿਹਾਇਸ਼ੀ ਕੰਪਲੈਕਸ 'ਚ ਭੇਜ ਦਿੱਤਾ ਗਿਆ ਸੀ। ਉਸ ਸਮੇਂ ਤੋਂ ਹੀ ਮੱਧ ਪ੍ਰਦੇਸ਼ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਪਾਹਜਤਾ ਭਲਾਈ ਵਿਭਾਗ ਦੀ ਦੇਖ-ਰੇਖ 'ਚ ਇਸ ਕੰਪਲੈਕਸ 'ਚ ਰਹਿ ਕੇ ਪੜ੍ਹਾਈ ਕਰ ਰਹੀ ਹੈ। ਕੰਪਲੈਕਸ 'ਚ ਹੋਸਟਲ ਵਾਰਡਨ ਸੰਦੀਪ ਪੰਡਿਤ ਨੇ ਦੱਸਿਆ ਹੈ ਕਿ ਸਵਰਾਜ ਦੇ ਦਿਹਾਂਤ ਦੀ ਜਾਣਕਾਰੀ ਗੀਤਾ ਨੂੰ ਬੁੱਧਵਾਰ ਸਵੇਰਸਾਰ ਮਿਲਦਿਆ ਹੀ ਰੋਣ ਲੱਗ ਪਈ। 

#WATCH Indore: Geeta, the Indian girl who was brought back from Pakistan in 2015 when late Sushma Swaraj was External Affairs Minister, pays tribute. #MadhyaPradesh pic.twitter.com/OtksbYMpff

— ANI (@ANI) August 7, 2019

ਹੋਸਟਲ ਵਾਰਡਨ ਪੰਡਿਤ ਮੁਤਾਬਕ ਗੀਤਾ ਨੇ ਇਸ਼ਾਰਿਆਂ 'ਚ ਕਿਹਾ ਹੈ ਕਿ ਸਵਰਾਜ ਦੇ ਦਿਹਾਂਤ ਤੋਂ ਬਾਅਦ ਉਸ ਨੂੰ ਇੰਝ ਲੱਗਾ ਕਿ ਉਸ ਨੇ ਆਪਣੀ ਸਰਪ੍ਰਸਤ ਨੂੰ ਖੋਅ ਦਿੱਤਾ ਕਿਉਂਕਿ ਸੁਸ਼ਮਾ ਸਵਰਾਜ ਇੱਕ ਮਾਂ ਵਾਂਗ ਚਿੰਤਾ ਕਰਦੀ ਸੀ। ਵਾਰਡਨ ਸੰਦੀਪ ਨੇ ਇਹ ਵੀ ਦੱਸਿਆ ਕਿ ਗੀਤਾ ਨੇ ਇਸ਼ਾਰਿਆਂ ਦੀ ਜ਼ੁਬਾਨ 'ਚ ਕਿਹਾ ਕਿ ਉਹ ਆਪਣੀਆਂ ਸਾਰੀਆਂ ਸਮੱਸਿਆਵਾਂ  ਬਾਰੇ ਸੁਸ਼ਮਾ ਸਵਰਾਜ ਨਾਲ ਸਿੱਧੀ ਗੱਲਬਾਤ ਕਰਦੀ ਸੀ। ਸਾਲ 2015 'ਚ ਗੀਤਾ ਦੀ ਵਤਨ ਵਾਪਸੀ ਤੋਂ ਬਾਅਦ ਉਸ ਦੀ ਦਿੱਲੀ ਅਤੇ ਇੰਦੌਰ 'ਚ ਸਵਰਾਜ ਨਾਲ ਕਈ ਵਾਰ ਮੁਲਾਕਾਤ ਵੀ ਹੋ ਚੁੱਕੀ ਹੈ। ਪੰਡਿਤ ਨੇ ਦੱਸਿਆ ਕਿ ਸੁਸ਼ਮਾ ਸਵਰਾਜ ਵੀਡੀਓ ਕਾਲਿੰਗ ਰਾਹੀਂ ਗੀਤਾ ਨਾਲ ਗੱਲਬਾਤ ਕਰਦੀ ਸੀ ਅਤੇ ਉਸ ਦੀ ਪੜ੍ਹਾਈ ਬਾਰੇ ਪੁੱਛਦੀ ਸੀ। 

PunjabKesari

ਅਧਿਕਾਰੀਆਂ ਨੇ ਦੱਸਿਆ ਹੈ ਹੁਣ ਤੱਕ ਦੇਸ਼ ਦੇ ਵੱਖ-ਵੱਖ ਇਲਾਕਿਆਂ ਦੇ 10 ਤੋਂ ਜ਼ਿਆਦਾ ਪਰਿਵਾਰ ਗੀਤਾ ਨੂੰ ਆਪਣੀ ਲਾਪਤਾ ਬੇਟੀ ਦੱਸ ਚੁੱਕੇ ਹਨ ਪਰ ਸਰਕਾਰ ਦੀ ਜਾਂਚ 'ਚ ਇਨ੍ਹਾਂ 'ਚ ਕਿਸੇ ਵੀ ਪਰਿਵਾਰ ਦਾ ਬੋਲੀ-ਗੂੰਗੀ ਲੜਕੀ 'ਤੇ ਦਾਅਵਾ ਸਾਬਿਤ ਨਹੀਂ ਹੋ ਸਕਿਆ ਹੈ। ਉਸ ਦੇ ਮਾਤਾ-ਪਿਤਾ ਦੀ ਭਾਲ ਦੀ ਮੁਹਿੰਮ ਜਾਰੀ ਹੈ। ਗੀਤਾ ਨਾਲ ਸਵਰਾਜ ਦਾ ਡੂੰਘਾ ਲਗਾਵ ਸੀ। ਵਿਦੇਸ਼ ਮੰਤਰੀ ਨੇ ਪਿਛਲੇ 20 ਨਵੰਬਰ ਨੂੰ ਇੰਦੌਰ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗੀਤਾ ਨੂੰ 'ਹਿੰਦੁਸਤਾਨ ਦੀ ਬੇਟੀ' ਦੱਸਦੇ ਹੋਏ ਕਿਹਾ ਸੀ ਕਿ ਭਾਰਤ 'ਚ ਗੀਤਾ ਦੇ ਪਰਿਵਾਰ ਵਾਲੇ ਮਿਲਣ ਜਾਂ ਨਾ ਮਿਲਣ। ਉਹ ਦੁਬਾਰਾ ਪਾਕਿਸਤਾਨ ਕਦੀ ਨਹੀਂ ਭੇਜੀ ਜਾਵੇਗੀ। ਉਸ ਦੀ ਦੇਖਭਾਲ ਭਾਰਤ ਸਰਕਾਰ ਹੀ ਕਰੇਗੀ।


author

Iqbalkaur

Content Editor

Related News