ਸੁਸ਼ਮਾ ਨੇ ਗਡਕਰੀ ਨੂੰ ਕੁਝ ਇਸ ਅੰਦਾਜ ''ਚ ਦਿੱਤਾ ਆਸ਼ੀਰਵਾਦ

Tuesday, Mar 26, 2019 - 03:15 PM (IST)

ਸੁਸ਼ਮਾ ਨੇ ਗਡਕਰੀ ਨੂੰ ਕੁਝ ਇਸ ਅੰਦਾਜ ''ਚ ਦਿੱਤਾ ਆਸ਼ੀਰਵਾਦ

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦਿੱਲੀ ਸਥਿਤ ਪਾਰਟੀ ਹੈੱਡ ਕੁਆਰਟਰ 'ਤੇ ਸੋਮਵਾਰ ਨੂੰ ਵੱਖ ਹੀ ਤਸਵੀਰ ਵੇਖਣ ਨੂੰ ਮਿਲੀ। ਇੱਥੇ ਚੋਣਾਂ ਦੇ ਸੰਬੰਧ 'ਚ ਹੋਣ ਜਾ ਰਹੀ ਬੈਠਕ 'ਚ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਅਤੇ ਨਿਤਿਨ ਗਡਕਰੀ ਵੀ ਪੁੱਜੇ। ਇਸ ਦੌਰਾਨ ਦੋਹਾਂ ਨੇਤਾਵਾਂ ਦੀ ਮੁਲਾਕਾਤ ਉਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਸੋਸ਼ਲ ਮੀਡੀਆ 'ਤੇ ਯੂਜ਼ਰਸ ਦੋਹਾਂ ਨੇਤਾਵਾਂ ਦੀ ਤਾਰੀਫ ਕਰ ਰਹੇ ਹਨ।

ਦਰਅਸਲ ਸੋਮਵਾਰ ਨੂੰ ਪਾਰਟੀ ਹੈੱਡ ਕੁਆਰਟਰ 'ਤੇ ਜਿਵੇਂ ਹੀ ਸੁਸ਼ਮਾ ਪਹੁੰਚੀ, ਥੋੜ੍ਹੀ ਦੇਰ ਬਾਅਦ ਉੱਥੇ ਗਡਕਰੀ ਵੀ ਆ ਗਏ। ਗਡਕਰੀ ਨੇ ਸੁਸ਼ਮਾ ਕੋਲ ਜਾ ਕੇ ਉਨ੍ਹਾਂ ਨੂੰ ਨਮਸਤੇ ਕੀਤਾ। ਗਡਕਰੀ ਤੋਂ ਕਰੀਬ 6 ਸਾਲ ਸੀਨੀਅਰ ਸੁਸ਼ਮਾ ਨੇ ਵੀ ਬਹੁਤ ਹੀ ਸਨਮਾਨ ਨਾਲ ਗਡਕਰੀ ਦੇ ਸਿਰ 'ਤੇ ਹੱਥ ਫੇਰਦੇ ਹੋਏ ਆਸ਼ੀਰਵਾਦ ਦਿੱਤਾ। ਗਡਕਰੀ ਨੇ ਇਸ ਪੂਰੀ ਘਟਨਾ ਦਾ ਵੀਡੀਓ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਗਡਕਰੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ,''ਸੁਸ਼ਮਾ ਜੀ ਤੁਹਾਡੇ ਆਸ਼ੀਰਵਾਦ ਲਈ ਸ਼ੁੱਕਰੀਆ। ਦੱਸਣਯੋਗ ਹੈ ਕਿ ਗਡਕਰੀ ਨੇ ਮਹਾਰਾਸ਼ਟਰ ਦੀ ਨਾਗਪੁਰ ਸੀਟ ਤੋਂ ਨਾਮਜ਼ਦਗੀ ਪੱਤਰ ਭਰਿਆ ਹੈ।


author

DIsha

Content Editor

Related News