ਸੁਸ਼ਮਾ ਸਵਰਾਜ ਨੇ ਭਾਰਤੀ ਕੂਟਨੀਤੀ ਨੂੰ ਦਿੱਤਾ ਮਨੁੱਖੀ ਚਿਹਰਾ : ਸੋਨੀਆ ਗਾਂਧੀ

08/07/2019 8:36:42 PM

ਨਵੀਂ ਦਿੱਲੀ— ਸਾਬਕਾ ਕਾਂਗਰਸ ਪ੍ਰਧਾਨ ਤੇ ਸੰਸਦ ਮੈਂਬਰ ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦਿਹਾਂਤ 'ਤੇ ਸੋਗ ਜ਼ਾਹਿਰ ਕਰਦੇ ਹੋਏ ਉਹ ਅਸਾਧਾਰਣ ਔਰਤ ਸੀ ਤੇ ਪ੍ਰੇਸ਼ਾਨੀ 'ਚ ਨਾਗਰਿਕਾਂ ਦੀ ਸਹਾਇਤਾ ਕਰਨ ਲਈ ਉਨ੍ਹਾਂ ਨੂੰ ਭਾਰਤੀ ਕੂਟਨੀਤੀ ਨੂੰ ਇਕ ਮਨੁੱਖੀ ਚਿਹਰਾ ਦਿੱਤਾ।
ਸੁਸ਼ਮਾ ਸਵਰਾਜ ਦੇ ਪਤੀ ਸਵਰਾਜ ਕੌਸ਼ਲ ਨੂੰ ਲਿਖੇ ਆਪਣੇ ਸੋਗ ਪੱਤਰ 'ਚ ਸੋਨੀਆ ਗਾਂਧੀ ਨੇ ਕਿਹਾ, 'ਮੈਂ ਤੁਹਾਡੀ ਪਿਆਰੀ ਪਤਨੀ ਦੇ ਅਚਾਨਕ ਦਿਹਾਂਤ 'ਤੇ ਹੈਰਾਨ ਤੇ ਕਾਫੀ ਦੁਖੀ ਹਾਂ।' ਸੋਨੀਆ ਨੇ ਕਿਹਾ ਕਿ ਸੁਸ਼ਮਾ ਸਵਰਾਜ ਅਸਾਧਾਰਣ ਔਰਤ ਸੀ। ਉਨ੍ਹਾਂ ਦੀ ਬਹਾਦਰੀ, ਮਜ਼ਬੂਤ ਸੰਕਲਪ, ਸਮਰਪਣ ਤੇ ਸਮਰੱਥਾ ਹਰ ਹਾਲਾਤ 'ਚ ਦਿਖਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੁਸ਼ਮਾ ਸਵਰਾਜ ਦਾ ਮੰਗਲਵਾਰ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਨੇ ਅਖਿਲ ਭਾਰਤੀ ਆਯੁੱਰਵਿਗਿਆਨ ਖੋਜ (ਏਮਜ਼) 'ਚ ਆਖਰੀ ਸਾਹ ਲਈ।
ਸੋਨੀਆ ਗਾਂਧੀ ਨੇ ਕਿਹਾ ਕਿ, 'ਸੁਸ਼ਮਾ ਜੀ ਇਕ ਸ਼ਾਨਦਾਰ, ਸੰਸਕਾਰੀ ਤੇ ਮਹਾਨ ਸੰਸਦ ਮੈਂਬਰ ਸੀ।' ਲੋਕ ਸਭਾ 'ਚ ਇਕੱਠੇ ਕਈ ਸਾਲਾਂ ਤਕ ਸਹਿਯੋਗੀ ਦੇ ਰੂਪ 'ਚ ਅਸੀਂ ਵਧੀਆ ਸਬੰਧ ਵਿਕਸਿਤ ਕੀਤਾ। ਮੈਨੂੰ ਉਨ੍ਹਾਂ ਦੇ ਚਲੇ ਜਾਣ 'ਤੇ ਕਾਫੀ ਕਮੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ, 'ਦੁੱਖ ਦੇ ਇਸ ਸਮੇਂ 'ਚ ਮੇਰੀ ਪ੍ਰਾਰਥਨਾ ਤੇ ਵਿਚਾਰ ਤੁਹਾਡੇ ਅਤੇ ਤੁਹਾਡੀ ਧੀ ਬੰਸੁਰੀ ਦੇ ਨਾਲ ਹੈ। ਤੁਹਾਨੂੰ ਉਨ੍ਹਾਂ ਦੇ ਚਲੇ ਜਾਣ ਨਾਲ ਦੁੱਖ ਸਹਿਣ ਕਰਨ ਦੀ ਸ਼ਕਤੀ ਮਿਲੇ।'


Inder Prajapati

Content Editor

Related News