ਸੁਸ਼ਾਂਤ ਦੀ ਖ਼ੁਦਕੁਸ਼ੀ ਦੇ ਸਦਮੇ 'ਚ ਉਸਦੀ ਭਾਬੀ ਵੀ ਹੋਈ ਜਹਾਨੋਂ ਰੁਖ਼ਸਤ

06/16/2020 12:36:52 AM

ਪੂਰਣਿਆ - ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੇ ਦੁੱਖ ਨੂੰ ਉਨ੍ਹਾਂ ਦੀ ਭਰਜਾਈ ਸੁਧਾ ਦੇਵੀ ਬਰਦਾਸ਼ਤ ਨਹੀਂ ਕਰ ਸਕੀ। ਸਦਮੇ 'ਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਠੀਕ ਉਸ ਵਕ‍ਤ ਹੋਈ, ਜਦੋਂ ਮੁੰਬਈ 'ਚ ਸੁਸ਼ਾਂਤ ਦਾ ਅੰਤਮ ਸੰਸ‍ਕਾਰ ਹੋ ਰਿਹਾ ਸੀ। ਸੁਧਾ ਦੇਵੀ ਨੇ ਦਿਓਰ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਖਾਣਾ-ਪੀਣਾ ਬੰਦ ਕਰ ਦਿੱਤਾ ਸੀ। ਉਹ ਸੁਸ਼ਾਂਤ ਸਿੰਘ ਰਾਜਪੂਤ ਦੇ ਜੱਦੀ ਪਿੰਡ ਪੂਰਣਿਆ ਦੇ ਮਲਡੀਹਾ 'ਚ ਰਹਿੰਦੀ ਸੀ।

ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਐਤਵਾਰ ਨੂੰ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਫਲੈਟ 'ਚ ਖ਼ੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਪੂਰੇ ਦੇਸ਼ 'ਚ ਸੋਗ ਦੀ ਲਹਿਰ ਫ਼ੈਲ ਗਈ ਸੀ। ਬਿਹਾਰ ਦੇ ਪੂਰਣਿਆ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਮਲਡੀਹਾ ਅਤੇ ਪਟਨਾ ਦੇ ਰਾਜੀਵ ਨਜ਼ਰ ਇਲਾਕੇ 'ਚ ਲੋਕਾਂ ਨੂੰ ਦੁੱਖ 'ਚ ਰੋਂਦੇ ਹੋਏ ਵੀ ਵੇਖਿਆ ਜਾ ਰਿਹਾ ਹੈ। ਇਨ੍ਹਾਂ ਦੋਨਾਂ ਥਾਵਾਂ ਨਾਲ ਸੁਸ਼ਾਂਤ ਦੇ ਬਚਪਨ ਦੀਆਂ ਯਾਦਾਂ ਜੁੜੀਆਂ ਹਨ। ਉਨ੍ਹਾਂ ਦੇ ਖਗੜਿਆ ਸਥਿਤ ਨਾਨਕਾ ਪਿੰਡ 'ਚ ਵੀ ਸੋਗ ਦਾ ਮਾਹੌਲ ਹੈ।


Inder Prajapati

Content Editor

Related News