ਸੁਸ਼ਾਂਤ ਦੇ ਪਰਿਵਾਰ ਦਾ ਦੁੱਖ ਸੁਣ ਭਾਵੁਕ ਹੋਏ ਬਾਬਾ ਰਾਮਦੇਵ, ਯੱਗ ਕਰ ਕੇ ਅਭਿਨੇਤਾ ਲਈ ਮੰਗਿਆ ਨਿਆਂ

Saturday, Aug 15, 2020 - 04:10 PM (IST)

ਸੁਸ਼ਾਂਤ ਦੇ ਪਰਿਵਾਰ ਦਾ ਦੁੱਖ ਸੁਣ ਭਾਵੁਕ ਹੋਏ ਬਾਬਾ ਰਾਮਦੇਵ, ਯੱਗ ਕਰ ਕੇ ਅਭਿਨੇਤਾ ਲਈ ਮੰਗਿਆ ਨਿਆਂ

ਨੈਸ਼ਨਲ ਡੈਸਕ- ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਗੁੱਥੀ 2 ਮਹੀਨੇ ਬੀਤ ਜਾਣ ਦੇ ਬਾਵਜੂਦ ਸੁਲਝਦੀ ਦਿਖਾਈ ਨਹੀਂ ਦੇ ਰਹੀ ਹੈ। ਅਭਿਨੇਤਾ ਨੂੰ ਨਿਆਂ ਦਿਵਾਉਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਸੁਸ਼ਾਂਤ ਦੇ ਪਰਿਵਾਰ ਨੂੰ ਆਮ ਜਨਤਾ ਦੇ ਨਾਲ-ਨਾਲ ਕਈ ਬਾਲੀਵੁੱਡ ਹਸਤੀਆਂ ਦਾ ਵੀ ਸਾਥ ਮਿਲ ਰਿਹਾ ਹੈ। ਹੁਣ ਇਸ ਕੜੀ 'ਚ ਯੋਗ ਗੁਰੂ ਬਾਬਾ ਰਾਮਦੇਵ ਵੀ ਜੁੜ ਗਏ ਹਨ। ਉਨ੍ਹਾਂ ਨੇ ਸੁਸ਼ਾਂਤ ਦੀ ਆਤਮਾ ਦੀ ਸ਼ਾਂਤੀ ਲਈ ਯੱਗ ਕੀਤਾ ਹੈ। ਬਾਬਾ ਰਾਮਦੇਵ ਅਨੁਸਾਰ ਉਨ੍ਹਾਂ ਨੇ ਸੁਸ਼ਾਂਤ ਦੀ ਆਤਮਾ ਦੀ ਸ਼ਾਂਤੀ ਲਈ ਹਵਨ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਕਿ ਮੈਂ ਸੁਸ਼ਾਂਤ ਜੀ ਦੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ, ਉਨ੍ਹਾਂ ਦਾ ਦਰਦ ਸੁਣਿਆ ਤਾਂ ਮੇਰੀ ਵੀ ਰੂਹ ਕੰਬ ਉੱਠੀ। ਅਸੀਂ ਸਾਰੇ ਪਤੰਜਲੀ 'ਚ ਉਸ ਮਰਹੂਮ ਆਤਮਾ ਲਈ ਪ੍ਰਾਰਥਨਾ ਕਰ ਰਹੇ ਹਾਂ, ਸੁਸ਼ਾਂਤ ਰਾਜਪੂਤ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਨਿਆਂ ਮਿਲੇ।

ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਰਾਮਦੇਵ ਕੁਝ ਸੰਤਾਂ ਨਾਲ ਯੱਗ ਕਰ ਰਹੇ ਹਨ। ਦੱਸਣਯੋਗ ਹੈ ਕਿ ਸੁਸ਼ਾਂਤ (34) ਬਾਂਦਰਾ ਸਥਿਤ ਆਪਣੇ ਘਰ 'ਚ ਮ੍ਰਿਤ ਮਿਲਿਆ ਸੀ। ਸੁਸ਼ਾਂਤ ਆਪਣੇ ਕਮਰੇ 'ਚ ਪੱਖੇ ਨਾਲ ਲਟਕਿਆ ਪਾਇਆ ਗਿਆ ਸੀ। ਮੁੰਬਈ ਪੁਲਸ ਵਲੋਂ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਸੀ। 25 ਜੁਲਾਈ ਨੂੰ ਪਟਨਾ ਦੇ ਰਾਜੀਵ ਨਗਰ ਥਾਣੇ 'ਚ ਸੁਸ਼ਾਂਤ ਦੇ ਸੋਗ ਪੀੜਤ ਪਿਤਾ ਕੇ.ਕੇ. ਸਿੰਘ ਨੇ ਇਕ ਐੱਫ.ਆਈ.ਆਰ. ਦਰਜ ਕਰਵਾਈ ਸੀ, ਜਿਸ 'ਚ ਰਿਆ ਚੱਕਰਵਰਤੀ ਅਤੇ ਉਸ ਦੇ ਪਰਿਵਾਰ ਵਿਰੁੱਧ ਕਈ ਦੋਸ਼ ਲਗਾਏ ਸਨ। ਸਿੰਘ ਦੀ ਅਪੀਲ 'ਤੇ ਬਿਹਾਰ ਸਰਕਾਰ ਨੇ ਸੁਸ਼ਾਂਤ ਦੀ ਮੌਤ ਦੇ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੇਂਦਰ ਤੋਂ ਕੀਤੀ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਤੁਰੰਤ ਸਵੀਕਾਰ ਕਰ ਲਿਆ ਸੀ।

PunjabKesari


author

DIsha

Content Editor

Related News