ਗਾਇਤਰੀ ਬਣੀ ਮਹੇਸ਼, ਫਿਰ ਕਰਵਾਇਆ ਸ਼ਾਲਿਨੀ ਨਾਲ ਵਿਆਹ

Tuesday, Nov 22, 2022 - 03:59 PM (IST)

ਗਾਇਤਰੀ ਬਣੀ ਮਹੇਸ਼, ਫਿਰ ਕਰਵਾਇਆ ਸ਼ਾਲਿਨੀ ਨਾਲ ਵਿਆਹ

ਨਵੀਂ ਦਿੱਲੀ– ਪਹਿਲਾਂ ਉਹ ਗਾਇਤਰੀ ਸੀ ਅਤੇ ਫਿਰ ਮਹੇਸ਼ ਬਣ ਕੇ ਸ਼ਾਲਿਨੀ ਨਾਲ ਵਿਆਹ ਕਰਵਾ ਲਿਆ। ਇਹ ਕੋਈ ਕਹਾਣੀ ਨਹੀਂ, ਸਗੋਂ 100 ਫੀਸਦੀ ਸੱਚ ਹੈ ਅਤੇ ਇਹ ਕਮਾਲ ਸਰਜੀਕਲ ਚਮਤਕਾਰ ਨਾਲ ਸੰਭਵ ਹੋਇਆ ਹੈ। ਮੈਡੀਕਲ ਕਾਰੀਗਰੀ ਦਾ ਇਹ ਹੈਰਾਨੀਜਨਕ ਨਮੂਨਾ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਦੇ ਸਰਜਨਾਂ ਨੇ ਕਰ ਕੇ ਵਿਖਾਇਆ ਹੈ।

ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ 34 ਸਾਲਾ ਔਰਤ ਗਾਇਤਰੀ ਆਦਮੀ ਬਣਨਾ ਚਾਹੁੰਦੀ ਸੀ। ਉਹ ਆਪਣੀ ਇਸ ਇੱਛਾ ਨਾਲ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ’ਚ ਪਹੁੰਚੀ। ਉਸ ਨੇ ਸਾਲ 2017 ਤੋਂ 2019 ਤਕ ਸਰਜਰੀ ਰਾਹੀਂ ਛਾਤੀਆਂ, ਬੱਚੇਦਾਨੀ, ਅੰਡੇਦਾਨੀ ਤੇ ਯੋਨੀ ਨੂੰ ਹਟਵਾ ਦਿੱਤਾ ਸੀ। ਡਾਕਟਰਾਂ ਅਨੁਸਾਰ ਇਹ ਇਕ ਸਫਲ ਸਰਜਰੀ ਸੀ, ਜਿਸ ਵਿਚ ਘੱਟ ਤੋਂ ਘੱਟ ਖੂਨ ਦਾ ਨੁਕਸਾਨ ਹੋਇਆ ਅਤੇ ਪੂਰੀ ਪ੍ਰਕਿਰਿਆ ਵਿਚ 8 ਘੰਟੇ ਲੱਗੇ।

6 ਹਫ਼ਤੇ ਬਾਅਦ ਮਰੀਜ਼ ਪੂਰੀ ਤਰ੍ਹਾਂ ਆਦਮੀ ਵਿਚ ਬਦਲ ਗਿਆ ਹੈ। ਨਵੇਂ ਅੰਗ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ। ਗਾਇਤਰੀ ਹੁਣ ਮਹੇਸ਼ ਬਣ ਗਈ ਹੈ ਅਤੇ ਇਕ ਆਦਮੀ ਵਾਂਗ ਵਿਹਾਰ ਕਰ ਸਕਦੀ ਹੈ। ਹੁਣ ਉਸ ਦਾ ਸ਼ਾਲਿਨੀ ਨਾਲ ਵਿਆਹ ਵੀ ਹੋ ਗਿਆ ਹੈ।


author

Rakesh

Content Editor

Related News