ਗੁਜਰਾਤ ਦੇ ਸੂਰਤ 'ਚ ਬਣੀ ਦੁਨੀਆ ਦੀ ਸਭ ਤੋਂ ਵੱਡੀ ਆਫਿਸ ਸਪੇਸ, 17 ਦਸੰਬਰ ਨੂੰ PM ਮੋਦੀ ਕਰਨਗੇ ਉਦਘਾਟਨ

12/11/2023 3:25:14 AM

ਸੂਰਤ (ਵਿਸ਼ੇਸ਼)- ਸੂਰਤ ਵਿਚ ਦੁਨੀਆ ਦੀ ਸਭ ਤੋਂ ਵੱਡੀ ਆਫਿਸ ਸਪੇਸ ‘ਸੂਰਤ ਡਾਇਮੰਡ ਬੂਰਸ’ ਬਣ ਕੇ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਦਸੰਬਰ ਨੂੰ ਇਸ ਦਾ ਉਦਘਾਟਨ ਕਰਨਗੇ। ਇਹ ਪ੍ਰਾਜੈਕਟ ਗੁਜਰਾਤ ਸਰਕਾਰ ਦੇ ਸੂਰਤ ਦੇ ਦੱਖਣੀ ਹਿੱਸੇ ’ਚ ਪਿੰਡ ਖਾਜੋਦ ਦੇ ਨੇੜੇ ਵਸਾਈ ਜਾ ਰਹੀ ਸਮਾਰਟ ਸਿਟੀ ਡਾਇਮੰਡ ਰਿਸਰਚ ਐਂਡ ਮਰਕੈਂਟਾਈਲ (ਡ੍ਰੀਮ) ਦਾ ਹਿੱਸਾ ਹੈ। ਇਸ ਸਾਲ ਅਗਸਤ ਵਿਚ ਗਿਨੀਜ਼ ਵਰਲਡ ਰਿਕਾਰਡ ਨੇ ਸੂਰਤ ਡਾਇਮੰਡ ਬੂਰਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਆਫਿਸ ਸਪੇਸ ਵਜੋਂ ਦਰਜ ਕੀਤਾ ਹੈ।

PunjabKesari

ਇਹ ਵੀ ਪੜ੍ਹੋ- ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਅੱਜ ਕਰਨਗੇ 'ਖੇਲੋ ਇੰਡੀਆ ਪੈਰਾ ਗੇਮਜ਼ 2023' ਦਾ ਉਦਘਾਟਨ

ਭਵਨ ਦੀਆਂ ਵਿਸ਼ੇਸ਼ਤਾਵਾਂ: ਸੂਰਤ ਡਾਇਮੰਡ ਬੂਰਸ ਦੀ ਇਸ ਪੂਰੀ ਇਮਾਰਤ ਨੂੰ ਇੰਡੀਅਨ ਗ੍ਰੀਨ ਬਿਲਡਿੰਗ ਕੌਂਸਲ ਵੱਲੋਂ ਪਲੈਟੀਨਮ ਰੈਂਕਿੰਗ ਦਿੱਤੀ ਗਈ ਹੈ। ਇਸ ’ਚ 9 ਆਇਤਾਕਾਰ ਟਾਵਰ ਹਨ, ਜੋ ਇਕ ਕੇਂਦਰੀ ਭਵਨ ਨਾਲ ਜੁੜੇ ਹਨ। ਇਸ ’ਚ 300 ਵਰਗ ਫੁੱਟ ਤੋਂ ਲੈ ਕੇ 1 ਲੱਖ ਵਰਗ ਫੁੱਟ ਤੱਕ ਦੀ ਵਰਕਸਪੇਸ ਉਪਲਬਧ ਹੈ। ਇਸ ਤੋਂ ਇਲਾਵਾ ਇਸ ਭਵਨ ’ਚ ਕਈ ਕਾਨਫਰੰਸ ਹਾਲ, ਰੈਸਟੋਰੈਂਟ, ਬੈਂਕ, ਕਸਟਮ ਕਲੀਅਰੈਂਸ ਹਾਊਸ, ਕਨਵੈਨਸ਼ਨ ਸੈਂਟਰ, ਪ੍ਰਦਰਸ਼ਨੀ ਕੇਂਦਰ, ਵਪਾਰਕ ਕੇਂਦਰ, ਮਨੋਰੰਜਨ ਦੇ ਸਥਾਨ ਅਤੇ ਕਲੱਬ ਤੇ ਸੁਰੱਖਿਆ ਪਲਾਨ ਹੋਣਗੇ।

PunjabKesari

70 ਹਜ਼ਾਰ ਲੋਕਾਂ ਨੂੰ ਸੱਦਾ : ਸੂਰਤ ਡਾਇਮੰਡ ਬੂਰਸ ਦੇ ਉਦਘਾਟਨ ਸਮਾਰੋਹ ਦਾ ਸੱਦਾ ਦੁਨੀਆ ਭਰ ਦੇ 70 ਹਜ਼ਾਰ ਲੋਕਾਂ ਨੂੰ ਭੇਜਿਆ ਗਿਆ ਹੈ। ਇਨ੍ਹਾਂ ’ਚ ਦੁਨੀਆ ਦੇ ਡਾਇਮੰਡ ਟ੍ਰੇਡਿੰਗ ਫਰਮ ਦੇ ਪ੍ਰਮੁੱਖ ਲੋਕ ਸ਼ਾਮਲ ਹਨ।

65 ਹਜ਼ਾਰ ਲੋਕਾਂ ਨੂੰ ਰੋਜ਼ਗਾਰ : ਇਸ ਆਫਿਸ ਸਪੇਸ ’ਤੇ 65 ਹਜ਼ਾਰ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਇਨ੍ਹਾਂ ’ਚ ਹੀਰਾ ਐਕਸਪਰਟ, ਹੀਰਾ ਕਟਰਸ, ਪਾਲਿਸ਼ ਕਰਨ ਵਾਲੇ ਅਤੇ ਹੀਰਾ ਵਪਾਰੀ ਸ਼ਾਮਲ ਹੋਣਗੇ।

PunjabKesari

ਇਹ ਵੀ ਪੜ੍ਹੋ- JWST ਨੇ ਖੋਜਿਆ ਬ੍ਰਹਿਮੰਡ ਦਾ ਸਭ ਤੋਂ ਪੁਰਾਣਾ 'ਬਲੈਕਹੋਲ', ਖਗੋਲ ਵਿਗਿਆਨ ਦੇ ਸਿਧਾਂਤਾਂ 'ਤੇ ਖੜ੍ਹੇ ਹੋਏ ਸਵਾਲ

ਹੁਣ ਇਹ ਹਨ ਦੁਨੀਆ ਦੇ 5 ਸਭ ਤੋਂ ਵੱਡੇ ਆਫਿਸ ਸਪੇਸ

ਸੂਰਤ ਡਾਇਮੰਡ ਬੂਅਰਸ : ਗੁਜਰਾਤ ਦੇ ਸੂਰਤ ਵਿਚ ਇਸੇ ਸਾਲ ਬਣ ਕੇ ਤਿਆਰ ਹੋਇਆ । 660 ਹਜ਼ਾਰ ਵਰਗ ਮੀਟਰ ’ਚ ਬਣਿਆ ਹੈ।

PunjabKesari

ਪੈਂਟਾਗਨ : ਅਮਰੀਕਾ ਦੇ ਅਰਲਿੰਗਟਨ ਵਿਚ 1943 ’ਚ ਬਣ ਕੇ ਤਿਆਰ ਹੋਇਆ। ਇਹ ਕੁੱਲ 620 ਹਜ਼ਾਰ ਵਰਗ ਮੀਟਰ ’ਚ ਬਣਿਆ ਹੈ।

PunjabKesari

ਕ੍ਰਿਸਲਰ ਵਰਲਡ ਹੈੱਡਕੁਆਰਟਰ : ਅਮਰੀਕਾ ਦੇ ਮਿਸ਼ੀਗਨ ’ਚ 1996 ਵਿੱਚ ਪੂਰਾ ਹੋਇਆ ਸੀ। ਕੁੱਲ 490 ਹਜ਼ਾਰ ਵਰਗ ਮੀਟਰ ’ਚ ਫੈਲਿਆ।

PunjabKesari

ਐੱਸ.ਏ.ਐੱਸ. ਆਈ-ਟਾਵਰ : ਹੈਦਰਾਬਾਦ ’ਚ ਇਸ ਸਾਲ ਤਿਆਰ ਹੋਇਆ। ਕੁੱਲ 480 ਹਜ਼ਾਰ ਵਰਗ ਮੀਟਰ ਖੇਤਰ ’ਚ ਬਣਿਆ।

PunjabKesari

ਯੂ.ਐੱਸ.ਏ.ਏ. ਕਾਰਪੋਰੇਟ ਹੈੱਡਕੁਆਰਟਰ : ਅਮਰੀਕਾ ਦੇ ਟੈਕਸਾਸ ਦੇ ਸਾਨ ਐਂਟੋਨੀਓ ’ਚ 1976 ਵਿਚ ਬਣਿਆ ਅਤੇ 476 ਹਜ਼ਾਰ ਵਰਗ ਮੀਟਰ ’ਚ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News