ਕੋਰੋਨਾ ਦਾ ਹੌਟਸਪੌਟ ਬਣਿਆ ਇਹ ਸ਼ਹਿਰ, ਹਸਪਤਾਲ ਨੇ ਕੀਤਾ ਮਰੀਜ਼ਾਂ ਨੂੰ ਦਾਖਲ ਕਰਣ ਤੋਂ ਇਨਕਾਰ

Wednesday, Apr 07, 2021 - 02:36 AM (IST)

ਗੁਜਰਾਤ - ਸੂਰਤ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸੂਰਤ ਵਿੱਚ ਕੋਰੋਨਾ ਦੀ ਵਜ੍ਹਾ ਨਾਲ ਸਥਿਤੀ ਇੰਨੀ ਖ਼ਰਾਬ ਹੋ ਗਈ ਹੈ ਕਿ ਜ਼ਿਆਦਾਤਰ ਹਸਪਤਾਲ ਖਾਲੀ ਨਹੀਂ ਹਨ। ਜਿਸ ਦੀ ਵਜ੍ਹਾ ਨਾਲ ਹੁਣ ਹਸਪਤਾਲ ਗੰਭੀਰ ਕੋਰੋਨਾ ਮਰੀਜ਼ਾਂ ਨੂੰ ਦਾਖਲ ਕਰਣ ਤੋਂ ਇਨਕਾਰ ਕਰ ਰਹੇ ਹਨ।

ਇਹ ਵੀ ਪੜ੍ਹੋ- ਲਖਨਊ ​ਯੂਨੀਵਰਸਿਟੀ 'ਤੇ ਮੰਡਰਾਇਆ ਕੋਰੋਨਾ ਦਾ ਖ਼ਤਰਾ, ਪਦਮਸ਼੍ਰੀ ਨਾਲ ਸਨਮਾਨਿਤ ਪ੍ਰੋਫੈਸਰ ਦੀ ਮੌਤ 

ਇਸ ਵਿੱਚ ਅੱਜ ਮੁੱਖ ਮੰਤਰੀ ਵਿਜੇ ਰੁਪਾਣੀ, ਉਪ ਮੁੱਖ ਮੰਤਰੀ ਨਿਤੀਨ ਪਟੇਲ ਅਤੇ ਰਾਜ ਦੇ ਸਾਰੇ ਉੱਚ ਸਿਹਤ ਵਿਭਾਗਾਂ ਦੇ ਅਧਿਕਾਰੀਆਂ ਨੇ ਸੂਰਤ ਵਿੱਚ ਇੱਕ ਐਮਰਜੈਂਸੀ ਬੈਠਕ ਕੀਤੀ। ਮੁੱਖ ਮੰਤਰੀ ਦੀ ਪ੍ਰਧਾਨਗੀ ਵਾਲੀ ਇਸ ਬੈਠਕ ਵਿੱਚ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਬਿਨਾਂ ਮਤਲਬ ਅਤੇ ਕੰਮ ਦੇ ਬਾਹਰ ਨਾ ਜਾਣ।

ਇਹ ਵੀ ਪੜ੍ਹੋ- ਲੋਕਾਂ 'ਚ ਵਧਿਆ ਤਾਲਾਬੰਦੀ ਦਾ ਖੌਫ਼, ਭਾਰੀ ਗਿਣਤੀ 'ਚ ਦੁਕਾਨਾਂ 'ਤੇ ਰਾਸ਼ਨ ਖਰੀਦਦੇ ਆਏ ਨਜ਼ਰ

ਇੰਨਾ ਹੀ ਨਹੀਂ ਸੂਰਤ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਹਸਪਤਾਲ ਨੇ ਵੀ ਕੋਰੋਨਾ ਪੀੜਤ ਮਰੀਜ਼ਾਂ ਨੂੰ ਦਾਖਲ ਕਰਣ ਤੋਂ ਮਨਾ ਕਰ ਦਿੱਤਾ ਹੈ। ਅਜਿਹੇ ਲੋਕਾਂ ਨੂੰ ਹੁਣ ਮਜ਼ਬੂਰੀ ਵਿੱਚ ਸਿਵਲ ਹਸਪਤਾਲ ਵਿੱਚ ਜਾਣਾ ਪੈ ਰਿਹਾ ਹੈ। ਜਦੋਂ ਕਿ ਸਿਵਲ ਹਸਪਤਾਲ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

ਇਹ ਵੀ ਪੜ੍ਹੋ- ਲੋਕਾਂ 'ਚ ਵਧਿਆ ਤਾਲਾਬੰਦੀ ਦਾ ਖੌਫ਼, ਭਾਰੀ ਗਿਣਤੀ 'ਚ ਦੁਕਾਨਾਂ 'ਤੇ ਰਾਸ਼ਨ ਖਰੀਦਦੇ ਆਏ ਨਜ਼ਰ

ਮੁੱਖ ਮੰਤਰੀ ਵਿਜੇ ਰੁਪਾਣੀ ਨੇ ਕਿਹਾ ਕਿ ਕੋਰੋਨਾ ਸਿਰਫ ਗੁਜਰਾਤ ਵਿੱਚ ਨਹੀਂ ਸਗੋਂ ਪੂਰੇ ਦੇਸ਼ ਵਿੱਚ ਵੱਧ ਰਿਹਾ ਹੈ। ਕੋਰੋਨਾ 'ਤੇ ਕਾਬੂ ਪਾਉਣ ਲਈ ਰਾਜ ਸਰਕਾਰ ਨੇ ਟੀਕਾਕਰਣ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। ਗੁਜਰਾਤ ਦੇ 4 ਮਹਾਨਗਰਾਂ ਵਿੱਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਪਾਏ ਜਾ ਰਹੇ ਹਨ। ਸੀ.ਐੱਮ. ਰੁਪਾਣੀ ਨੇ ਕਿਹਾ ਕਿ ਟੀਕਾ ਅਤੇ ਮਾਸਕ ਪਹਿਨਣ ਨਾਲ ਕੋਰੋਨਾ 'ਤੇ ਕਾਬੂ ਪਾਇਆ ਜਾ ਸਕਦਾ ਹੈ। ਮਾਸਕ ਪਹਿਨਣ ਵਾਲੇ 98 ਫੀਸਦੀ ਲੋਕ ਕੋਰੋਨਾ ਤੋਂ ਬੱਚ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News