ਧਾਰਮਿਕ ਥਾਂਵਾਂ ''ਤੇ ਔਰਤਾਂ ਨਾਲ ਭੇਦਭਾਵ ਦੇ ਮੁੱਦਿਆਂ ''ਤੇ ਕੋਰਟ 10 ਦਿਨ ਕਰੇਗਾ ਸੁਣਵਾਈ

01/28/2020 4:35:14 PM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਕੇਰਲ ਦੇ ਸਬਰੀਮਾਲਾ ਮੰਦਰ ਸਮੇਤ ਵੱਖ-ਵੱਖ ਧਾਰਮਿਕ ਥਾਂਵਾਂ 'ਤੇ ਔਰਤ ਨਾਲ ਭੇਦਭਾਵ ਨਾਲ ਸੰਬੰਧਤ ਮਾਮਲਿਆਂ ਦੀ ਸੁਣਵਾਈ 10 ਦਿਨਾਂ 'ਚ ਪੂਰੀ ਕੀਤੀ ਜਾਵੇਗੀ। ਚੀਫ ਜਸਟਿਸ ਐੱਸ.ਏ. ਬੋਬੜੇ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਸਪੱਸ਼ਟ ਕੀਤਾ ਕਿ 9 ਮੈਂਬਰੀ ਸੰਵਿਧਾਨ ਬੈਂਚ ਸਪੱਸ਼ਟ ਰੂਪ ਨਾਲ ਕਾਨੂੰਨੀ ਪਹਿਲੂ ਨਾਲ ਜੁੜੇ ਸਵਾਲਾਂ 'ਤੇ ਵਿਚਾਰ ਕਰੇਗੀ ਅਤੇ ਉਹ ਸੁਣਵਾਈ ਪੂਰੀ ਕਰਨ 'ਚ ਵਧ ਸਮਾਂ ਨਹੀਂ ਲਵੇਗੀ। ਬੈਂਚ ਨੇ ਕਿਹਾ,''ਉਹ 10 ਦਿਨ ਤੋਂ ਵਧ ਸਮਾਂ ਨਹੀਂ ਲੈ ਸਕਦੀ। ਜੇਕਰ ਕੋਈ ਜ਼ਿਆਦਾ ਸਮਾਂ ਚਾਹੁੰਦਾ ਹੈ ਤਾਂ ਇਹ ਨਹੀਂ ਦਿੱਤਾ ਜਾ ਸਕਦਾ।''

ਬੈਂਚ ਨੇ ਇਹ ਟਿੱਪਣੀ ਉਸ ਸਮੇਂ ਕੀਤੀ, ਜਦੋਂ ਸਾਲਿਸੀਟਰ ਜਨਰਲ ਤੂਸ਼ਾਰ ਮੇਹਤਾ ਨੇ ਇਸ ਮਾਮਲੇ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਕੋਰਟ ਦੇ ਨਿਰਦੇਸ਼ ਅਨੁਸਾਰ ਐਡਵੋਕੇਟਾਂ ਦੀ ਬੈਠਕ ਹੋਈ ਪਰ ਉਹ 9 ਮੈਂਬਰੀ ਸੰਵਿਧਾਨ ਬੈਂਚ ਦੇ ਵਿਚਾਰ ਲਈ ਇਕ ਸਮਾਨ ਕਾਨੂੰਨ ਸੰਬੰਧੀ ਸਵਾਲਾਂ ਨੂੰ ਅੰਤਿਮ ਰੂਪ ਨਹੀਂ ਦੇ ਸਕੀ। ਮੇਹਤਾ ਨੇ ਕਿਹਾ,''ਅਸੀਂ ਵਿਚਾਰ ਲਈ ਇਕ ਸਮਾਨ ਸਵਾਲਾਂ ਨੂੰ ਅੰਤਿਮ ਰੁਪ ਨਹੀਂ ਦੇ ਸਕੇ।'' ਬੈਂਚ ਨੇ ਮੇਹਤਾ ਨੂੰ ਉਹ ਮੁੱਦੇ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ, ਜਿਸ 'ਤੇ ਬੈਠਕ 'ਚ ਐਡਵੋਕੇਟਾਂ 'ਚ ਚਰਚਾ ਹੋਈ ਸੀ।


DIsha

Content Editor

Related News