ਧਾਰਾ 370 ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ 2 ਅਗਸਤ ਸੁਣਾਈ ਕਰੇਗਾ ਸੁਪਰੀਮ ਕੋਰਟ

07/11/2023 1:02:24 PM

ਨਵੀਂ ਦਿੱਲੀ (ਵਾਰਤਾ)- ਸੁਪਰੀਮ ਕੋਰਟ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਖ਼ਤਮ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਆਉਣ ਵਾਲੀ 2 ਅਗਸਤ ਤੋਂ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਛੱਡ ਕੇ ਸਾਰੇ ਕੰਮ ਵਾਲੇ ਦਿਨਾਂ 'ਤੇ ਰੋਜ਼ਾਨਾ ਸੁਣਵਾਈ ਕਰੇਗਾ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜੱਜ ਸੰਜੇ ਕਿਸ਼ਨ ਕੌਲ, ਜੱਜ ਸੰਜੀਵ ਖੰਨਾ, ਜੱਜ ਬੀ.ਆਰ. ਗਵਈ ਅਤੇ ਜੱਜ ਸੂਰੀਆਕਾਂਤ ਦੀ ਸੰਵਿਧਾਨ ਬੈਂਚ ਨੇ ਮੰਗਲਵਾਰ ਨੂੰ ਇਹ ਆਦੇਸ਼ ਪਾਸ ਕੀਤਾ। ਸੰਵਿਧਾਨ ਬੈਂਚ ਨੇ 2 ਅਗਸਤ ਤੋਂ ਦੁਪਹਿਰ 10.30 ਵਜੇ ਤੋਂ ਸੁਣਵਾਈ ਸ਼ੁਰੂ ਕਰੇਗੀ। ਬੈਂਚ 'ਚ ਇਸ ਤੋਂ ਪਹਿਲਾਂ ਸਾਰੇ ਪੱਖਾਂ ਨੂੰ 27 ਜੁਲਾਈ ਤੱਕ ਸਾਰੇ ਦਸਤਾਵੇਜ਼ ਦਾਖ਼ਲ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ।

ਕੇਂਦਰ ਸਰਕਾਰ ਨੇ ਕਰੀਬ 4 ਸਾਲ ਪਹਿਲਾਂ 5 ਅਗਸਤ 2019 ਨੂੰ ਸੰਵਿਧਾਨ ਦੀ ਧਾਰਾ 370 ਰੱਦ ਕਰ ਦਿੱਤੀ ਗਈ ਸੀ। ਸੁਪਰੀਮ ਕੋਰਟ 'ਚ ਇਹ ਮਾਮਲਾ (ਧਾਰਾ 370 ਖ਼ਤਮ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ) ਆਖ਼ਰੀ ਵਾਰ ਮਾਰਚ 2020 'ਚ ਸੂਚੀਬੱਧ ਕੀਤਾ ਗਿਆ ਸੀ। ਉਦੋਂ ਕੁਝ ਪਟੀਸ਼ਨਕਰਤਾਵਾਂ ਨੇ ਇਸ ਮਾਮਲੇ ਨੂੰ 7 ਜੱਜਾਂ ਦੀ ਸੰਵਿਧਾਨ ਬੈਂਚ ਦੇ ਸਾਹਮਣੇ ਸੁਣਵਾਈ ਲਈ ਭੇਜਣ ਦੀ ਅਪੀਲ ਕੀਤੀ ਪਰ ਬੈਂਚ ਨੇ ਉਨ੍ਹਾਂ ਦੀ ਅਪੀਲ ਠੁਕਰਾ ਦਿੱਤੀ ਸੀ। ਚੀਫ਼ ਜਸਟਿਸ ਦੀ ਪ੍ਰਧਾਨਗੀ ਵਾਲੀ ਬੈਂਚ ਦੇ ਸਾਹਮਣੇ ਕੁਝ ਪਟੀਸ਼ਨਕਰਤਾਵਾਂ ਵਲੋਂ ਇਸ ਮਾਮਲੇ 'ਚ ਜਲਦ ਸੁਣਵਾਈ ਦੀ ਗੁਹਾਰ ਫਰਵਰੀ 2023 'ਚ ਲਗਾਈ ਗਈ ਸੀ। ਵਿਸ਼ੇਸ਼ ਜ਼ਿਕਰ ਦੌਰਾਨ ਲਗਾਈ ਗਈ ਇਸ ਗੁਹਾਰ 'ਤੇ ਬੈਂਚ ਨੇ ਕਿਹਾ ਸੀ ਕਿ ਉਹ ਇਸ ਮਾਮਲੇ ਨੂੰ ਸੁਣਵਾਈ ਲਈ ਸੂਚੀਬੱਧ ਕਰਨ 'ਤੇ ਉੱਚਿਤ ਸਮੇਂ 'ਤੇ ਫ਼ੈਸਲਾ ਲਵੇਗੀ।


DIsha

Content Editor

Related News