ਸੁਪਰੀਮ ਕੋਰਟ ਦੀ ਝਾੜ ਪਿੱਛੋਂ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਮੰਗੀ ਮੁਆਫੀ

Friday, Aug 30, 2024 - 11:56 PM (IST)

ਹੈਦਰਾਬਾਦ, (ਯੂ. ਐੱਨ. ਆਈ.)- ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੇ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਦੀ ਆਗੂ ਕਵਿਤਾ ਨੂੰ ਜ਼ਮਾਨਤ ਮਿਲਣ ’ਤੇ ਪਿਛਲੇ ਦਿਨੀਂ ਸਵਾਲ ਉਠਾਏ ਸਨ। ਇਸ ਪਿੱਛੋਂ ਸੁਪਰੀਮ ਕੋਰਟ ਵੱਲੋਂ ਝਾੜ ਪੈਣ ’ਤੇ ਉਨ੍ਹਾਂ ਆਪਣੀ ਟਿੱਪਣੀ ਲਈ ਮੁਆਫੀ ਮੰਗਦਿਆਂ ਕਿਹਾ ਕਿ ਉਨ੍ਹਾਂ ਨੂੰ ਨਿਆਂਪਾਲਿਕਾ ’ਚ ਪੂਰਾ ਭਰੋਸਾ ਹੈ।

ਰੈੱਡੀ ਨੇ ‘ਐਕਸ’ ਤੇ ਇਕ ਪੋਸਟ ’ਚ ਕਿਹਾ ਕਿ ਮੈਂ ਸਮਝਦਾ ਹਾਂ ਕਿ 29 ਅਗਸਤ ਨੂੰ ਮੇਰੇ ਹਵਾਲੇ ਨਾਲ ਆਈਆਂ ਟਿੱਪਣੀਆਂ ਨੇ ਇਹ ਪ੍ਰਭਾਵ ਦਿੱਤਾ ਹੈ ਕਿ ਮੈਂ ਅਦਾਲਤ ਦੀ ਜੁਡੀਸ਼ੀਅਲ ਜਾਣਕਾਰੀ ’ਤੇ ਸਵਾਲ ਉਠਾ ਰਿਹਾ ਹਾਂ। ਮੁੱਖ ਮੰਤਰੀ ਦਾ ਇਹ ਸਪੱਸ਼ਟੀਕਰਨ ਉਸ ਦੋਸ਼ ਤੋਂ ਇਕ ਦਿਨ ਬਾਅਦ ਆਇਆ ਹੈ, ਜਿਸ ’ਚ ਉਨ੍ਹਾਂ ਦੋਸ਼ ਲਾਇਆ ਸੀ ਕਿ ਕਵਿਤਾ ਨੂੰ ਉਨ੍ਹਾਂ ਦੀ ਪਾਰਟੀ ਤੇ ਭਾਜਪਾ ਦਰਮਿਆਨ ਹੋਏ ਸਮਝੌਤੇ ਅਧੀਨ ਕਥਿਤ ਦਿੱਲੀ ਆਬਕਾਰੀ ਘਪਲੇ ’ਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ ਹੈ।


Rakesh

Content Editor

Related News