ਸੂਬਿਆਂ ’ਚ SIR ਦੇ ਕੰਮ ’ਚ ਰੁਕਾਵਟ ’ਤੇ ਸੁਪਰੀਮ ਕੋਰਟ ਸਖ਼ਤ

Wednesday, Dec 10, 2025 - 07:40 AM (IST)

ਸੂਬਿਆਂ ’ਚ SIR ਦੇ ਕੰਮ ’ਚ ਰੁਕਾਵਟ ’ਤੇ ਸੁਪਰੀਮ ਕੋਰਟ ਸਖ਼ਤ

ਨਵੀਂ ਦਿੱਲੀ (ਭਾਸ਼ਾ) - ਪੱਛਮੀ ਬੰਗਾਲ ਤੇ ਹੋਰ ਸੂਬਿਆਂ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਪ੍ਰਕਿਰਿਆ ਦੇ ਦੂਜੇ ਪੜਾਅ ’ਚ ਲੱਗੇ ਬੀ. ਐੱਲ. ਓਜ਼. ਤੇ ਹੋਰ ਅਧਿਕਾਰੀਆਂ ਨੂੰ ਡਰਾਉਣ-ਧਮਕਾਉਣ ਤੇ ਕੰਮ ’ਚ ਰੁਕਾਵਟ ਪਾਉਣ ਦਾ ਸੁਪਰੀਮ ਕੋਰਟ ਨੇ ਮੰਗਲਵਾਰ ਸਖ਼ਤ ਨੋਟਿਸ ਲਿਆ। ਇਸ ਸਬੰਧ ਵਿਚ ਚੋਣ ਕਮਿਸ਼ਨ ਨੂੰ ਕਿਹਾ ਕਿ ਅਜਿਹੀਆਂ ਘਟਨਾਵਾਂ ਉਨ੍ਹਾਂ ਦੇ ਧਿਆਨ ’ਚ ਲਿਆਂਦੀਆਂ ਜਾਣ। ਇਸ ਦੇ ਨਾਲ ਹੀ ਚੀਫ਼ ਜਸਟਿਸ ਸੂਰਿਆਕਾਂਤ ਤੇ ਜਸਟਿਸ ਜੋਇਮਲਿਆ ਬਾਗਚੀ ਦੀ ਬੈਂਚ ਨੇ ਕਮਿਸ਼ਨ ਨੂੰ ਐੱਸ. ਆਈ .ਆਰ. ਦੀ ਪ੍ਰਕਿਰਿਆ ’ਚ ਵੱਖ-ਵੱਖ ਸੂਬਾਈ ਸਰਕਾਰਾਂ ਵੱਲੋਂ ਸਹਿਯੋਗ ਦੀ ਘਾਟ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ।

ਪੜ੍ਹੋ ਇਹ ਵੀ - ਮਾਤਾ-ਪਿਤਾ ਦੇ ਵਿਚਾਲੇ ਸੁੱਤੇ ਜਵਾਕ ਦੀ ਦਰਦਨਾਕ ਮੌਤ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਇਸ ’ਤੇ ਦਿਵੇਦੀ ਨੇ ਕਿਹਾ ਕਿ ਜੇ ਸਥਿਤੀ ਵਿਗੜਦੀ ਹੈ ਤਾਂ ਕਮਿਸ਼ਨ ਨੂੰ ਸਬੰਧਤ ਸੂਬਾਈ ਸਰਕਾਰ ਦੇ ਅਧਿਕਾਰ ਖੇਤਰ ’ਚ ਆਉਣ ਵਾਲੀ ਪੁਲਸ ਨੂੰ ਆਪਣੇ ਅਧੀਨ ਕਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੋਵੇਗਾ। ਜਸਟਿਸ ਬਾਗਚੀ ਨੇ ਕਿਹਾ ਕਿ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੱਕ ਕਮਿਸ਼ਨ ਪੁਲਸ ਨੂੰ ਆਪਣੇ ਅਧਿਕਾਰ ਖੇਤਰ ’ਚ ਨਹੀਂ ਲੈ ਸਕਦਾ। ਦਿਵੇਦੀ ਨੇ ਕਿਹਾ ਕਿ ਕਮਿਸ਼ਨ ਕੋਲ ਬੀ. ਐੱਲ. ਓਜ਼. ਤੇ ਐੱਸ. ਆਈ. ਆਰ. ਦੇ ਕੰਮ ਵਿੱਚ ਲੱਗੇ ਹੋਰ ਅਧਿਕਾਰੀਆਂ ਨੂੰ ਧਮਕਾਉਣ ਦੀਆਂ ਘਟਨਾਵਾਂ ਨਾਲ ਨਜਿੱਠਣ ਦਾ ਪੂਰਾ ਸੰਵਿਧਾਨਕ ਅਧਿਕਾਰ ਹੈ। ਕਈ ਪਟੀਸ਼ਨਰਾਂ ਨੇ ਬੀ. ਐੱਲ. ਓ. ਤੇ ਹੋਰ ਅਧਿਕਾਰੀਆਂ ਵਿਰੁੱਧ ਹਿੰਸਾ ਤੇ ਧਮਕੀਆਂ ਦਾ ਦੋਸ਼ ਲਾਇਆ ਹੈ ਤੇ ਕਮਿਸ਼ਨ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਨਿਰਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ ਹੈ।

ਪੜ੍ਹੋ ਇਹ ਵੀ - ਹੁਣ ਪੈਣੀ ਹੱਡ ਚੀਰਵੀਂ ਠੰਡ! ਕੱਢ ਲਓ ਵਾਧੂ ਰਜਾਈਆਂ, ਕਈ ਸੂਬਿਆਂ ਲਈ ਅਲਰਟ ਜਾਰੀ

ਸਥਿਤੀ ਨਾਲ ਨਜਿੱਠੋ ਨਹੀਂ ਤਾਂ ਅਰਾਜਕਤਾ ਫੈਲ ਜਾਵੇਗੀ
ਚੀਫ਼ ਜਸਟਿਸ ਸੂਰਿਆਕਾਂਤ ਨੇ ਦਿਵੇਦੀ ਨੂੰ ਕਿਹਾ ਕਿ ਸਥਿਤੀ ਨਾਲ ਨਜਿੱਠੋ ਨਹੀਂ ਤਾਂ ਅਰਾਜਕਤਾ ਫੈਲ ਜਾਵੇਗੀ। ਉਨ੍ਹਾਂ ਸਥਿਤੀ ਨੂੰ ‘ਬਹੁਤ ਗੰਭੀਰ’ ਦੱਸਿਆ। ਦਿਵੇਦੀ ਨੇ ਕਿਹਾ ਕਿ ਪੱਛਮੀ ਬੰਗਾਲ ’ਚ ਤਣਾਅ ਕਾਰਨ ਕਿਸੇ ਬੀ. ਐੱਲ. ਓ. ਵੋਲੋਂ ਖੁਦਕੁਸ਼ੀ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਨੂੰ 30 ਤੋਂ 35 ਵੋਟਰਾਂ ਵਾਲੇ 6 ਤੋਂ 7 ਘਰਾਂ ਦੀ ਗਿਣਤੀ ਹੀ ਕਰਨੀ ਪੈਂਦੀ ਹੈ। ਜਸਟਿਸ ਬਾਗਚੀ ਨੇ ਕਿਹਾ ਕਿ ਇਹ ਕੋਈ ਸੌਖਾ ਕੰਮ ਨਹੀਂ ਹੈ। ਬੀ. ਐੱਲ. ਓਜ਼. ਨੂੰ ਘਰ-ਘਰ ਜਾ ਕੇ ਗਣਨਾ ਫਾਰਮ ਭਰਨੇ ਪੈਂਦੇ ਹਨ। ਫਿਰ ਉਨ੍ਹਾਂ ਨੂੰ ਅਪਲੋਡ ਕਰਨਾ ਪੈਂਦਾ ਹੈ। ਇਹ ਓਨਾ ਸੌਖਾ ਨਹੀਂ ਹੈ ਜਿੰਨਾ ਵਿਖਾਈ ਦਿੰਦਾ ਹੈ।

ਪੜ੍ਹੋ ਇਹ ਵੀ - ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ! ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ, ਇਸ ਸੂਬੇ 'ਚ ਜਾਰੀ ਹੋਏ ਹੁਕਮ

 


author

rajwinder kaur

Content Editor

Related News