ਨਿਰਭਿਆ ਨੂੰ ਇੰਸਾਫ 'ਚ ਦੇਰੀ, ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਲਈ ਤੈਅ ਕੀਤੀ ਗਾਈਡਲਾਈਨ

02/14/2020 9:11:56 PM

ਨਵੀਂ ਦਿੱਲੀ — ਨਿਰਭਿਆ ਗੈਂਗਰੇਪ ਮਾਮਲੇ 'ਚ ਫਾਂਸੀ 'ਚ ਹੋ ਰਹੀ ਦੇਰੀ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਦੇ ਮਾਮਲਿਆਂ ਲਈ ਗਾਈਡਲਾਈਨ ਤੈਅ ਕੀਤੀ ਹੈ। ਸੁਪਰੀਮ ਕੋਰਟ ਵੱਲੋਂ ਜਾਰੀ ਕੀਤੀ ਗਈ ਨਵੀਂ ਗਾਈਡਲਾਈਨ ਇਸ ਤਰ੍ਹਾਂ ਹੈ। ਜੇਕਰ ਕੋਈ ਹਾਈ ਕੋਰਟ ਕਿਸੇ ਨੂੰ ਮੌਤ ਦੀ ਸਜ਼ਾ ਦੇਣ ਦੀ ਪੁਸ਼ਟੀ ਕਰਦਾ ਹੈ ਅਤੇ ਸੁਪਰੀਮ ਕੋਰਟ ਇਸ ਦੀ ਅਪੀਲ 'ਤੇ ਸੁਣਵਾਈ ਕਰਦਾ ਕਿ ਸਹਿਮਤੀ ਜਤਾਉਂਦਾ ਹੈ ਤਾਂ 6 ਮਹੀਨੇ ਅੰਦਰ ਮਾਮਲਿਆਂ ਨੂੰ ਤਿੰਨ ਜੱਜਾਂ ਦੀ ਬੈਂਚ 'ਚ ਸੁਣਵਾਈ ਲਈ ਸੂਚੀਬੱਧ ਕੀਤਾ ਜਾਵੇਗਾ ਫਿਰ ਭਾਵੇਂ ਹੀ ਅਪੀਲ ਹੋਵੇਂ ਜਾਂ ਨਹੀਂ।
ਗਾਈਡਲਾਈਨ 'ਚ ਕਿਹਾ ਗਿਆ ਹੈ ਕਿ ਮਾਮਲੇ ਦੇ ਸੂਚੀਬੱਧ ਹੋਣ ਤੋਂ ਬਾਅਦ ਸੁਪਰੀਮ ਕੋਰਟ ਰਜਿਸਟਰੀ ਇਸ ਸਬੰਧ 'ਚ ਮੌਤ ਦੀ ਸਜ਼ਾ ਸੁਣਾਉਣ ਵਾਲੀ ਅਦਾਲਤ ਨੂੰ ਇਸ ਦੀ ਸੂਚਨਾ ਦੇਵੇਗੀ। ਇਸ ਦੇ 60 ਦਿਨਾਂ ਦੇ ਅੰਦਰ ਕੇਸ ਸਬੰਧੀ ਸਾਰਾ ਰਿਕਾਰਡ ਸੁਪਰੀਮ ਕੋਰਟ ਭੇਜਿਆ ਜਾਵੇਗਾ ਜਾਂ ਜੋ ਸਮੇਂ ਅਦਾਲਤ ਤੈਅ ਕਰੇ ਉਸ ਦਾ ਪਾਲਣ ਹੋਵੇਗਾ।


Inder Prajapati

Content Editor

Related News