ਸੁਪਰੀਮ ਕੋਰਟ ਔਰਤਾਂ ਦਾ ਸਭ ਤੋਂ ਵੱਧ ਕਰਦੀ ਹੈ ਸਤਿਕਾਰ : ਬੈਂਚ

03/10/2021 2:59:14 AM

ਨਵੀਂ ਦਿੱਲੀ - ਸੁਪਰੀਮ ਕੋਰਟ ਦੇ ਚੀਫ ਜਸਟਿਸ ਐੱਸ.ਏ. ਬੋਬੜੇ ਦੀ ਅਗਵਾਈ ਹੇਠ ਇਕ ਬੈਂਚ ਨੇ 14 ਸਾਲ ਦੀ ਗਰਭਵਤੀ ਜਬਰ ਜ਼ਨਾਹ ਦਾ ਸ਼ਿਕਾਰ ਕੁੜੀ ਨੂੰ ਗਰਭਪਾਤ ਦੀ ਪ੍ਰਵਾਨਗੀ ਦੇਣ ਸਬੰਧੀ ਇਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਸੋਮਵਾਰ ਕਿਹਾ ਕਿ ਅਦਾਲਤ ਔਰਤਾਂ ਦਾ ਸਭ ਤੋਂ ਵੱਧ ਸਤਿਕਾਰ ਕਰਦੀ ਹੈ। ਬੈਂਚ ਨੇ ਕਿਹਾ ਕਿ ਨਿਆ ਪਾਲਿਕਾ ਦੀ ਸ਼ਾਨ  ਉਸ ਦੇ ਵਕੀਲਾਂ ਅਤੇ 'ਬਾਰ' ਦੇ ਹੱਥਾਂ ਵਿਚ ਹੈ।

ਚੀਫ ਜਸਟਿਸ ਐੱਸ.ਏ. ਬੋਬੜੇ ਦੇ ਨਾਲ ਹੀ ਜਸਟਿਸ ਏ.ਐੱਸ. ਬੋਪੰਨਾ ਅਤੇ ਜਸਟਿਸ ਵੀ.ਰਾਮ ਸੁਬਰਾਣਮੀਅਨ ਉਕਤ ਮਾਮਲੇ ਦੀ ਸੁਣਵਾਈ ਕਰ ਰਹੇ ਹਨ। ਕੌਮਾਂਤਰੀ ਮਹਿਲਾ ਦਿਵਸ 'ਤੇ ਬੈਂਚ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਦਾਲਤ ਦੀ ਇਕ ਉਸ ਟਿੱਪਣੀ ਨੂੰ ਲੈ ਕੇ ਆਲੋਚਨਾ ਹੋਈ ਸੀ ਜਿਸ ਵਿਚ ਉਸ ਨੇ ਇਕ ਹੋਰ ਮਾਮਲੇ ਵਿਚ ਜਬਰ ਜ਼ਨਾਹ ਦੇ ਮੁਲਜ਼ਮ ਕੋਲੋਂ ਪੁੱਛਿਆ ਸੀ ਕਿ ਕੀ ਉਹ ਪੀੜਤ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਹੈ?

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News