ਗੇਟ ਪ੍ਰੀਖਿਆ ਨਹੀਂ ਹੋਵੇਗੀ ਮੁਲਤਵੀ, SC ਨੇ ਕਿਹਾ- ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਕਰ ਸਕਦੇ

Thursday, Feb 03, 2022 - 12:28 PM (IST)

ਗੇਟ ਪ੍ਰੀਖਿਆ ਨਹੀਂ ਹੋਵੇਗੀ ਮੁਲਤਵੀ, SC ਨੇ ਕਿਹਾ- ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਕਰ ਸਕਦੇ

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਕੋਰੋਨਾ ਸੰਬੰਧੀ ਪਾਬੰਦੀਆਂ ਕਾਰਨ 5 ਫ਼ਰਵਰੀ ਨੂੰ ਹੋਣ ਵਾਲੀ ਇੰਜੀਨੀਅਰਿੰਗ ਪ੍ਰੀਖਿਆ 'ਚ ਗਰੈਜੂਏਟ ਯੋਗਤਾ ਪ੍ਰੀਖਿਆ (ਗੇਟ) ਨੂੰ ਮੁਲਤਵੀ ਕਰਨ ਤੋਂ ਵੀਰਵਾਰ ਨੂੰ ਇਨਕਾਰ ਕਰ ਦਿੱਤਾ। ਜੱਜ ਡੀ.ਵਾਈ. ਚੰਦਰਚੂੜ, ਜੱਜ ਸੂਰੀਆਕਾਂਤ ਅਤੇ ਜੱਜ ਵਿਕਰਮਨਾਥ ਦੀ ਬੈਂਚ ਨੇ ਕਿਹਾ ਕਿ ਤੈਅ ਪ੍ਰੀਖਿਆ ਤੋਂ 48 ਘੰਟੇ ਪਹਿਲਾਂ ਗੇਟ ਪ੍ਰੀਖਿਆ ਮੁਲਤਵੀ ਕਰਨ ਨਾਲ ਹਫੜਾ-ਦਫੜੀ ਦੀ ਸਥਿਤੀ ਪੈਦਾ ਹੋਵੇਗੀ ਅਤੇ ਉਹ ਉਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਕਰ ਸਕਦੇ, ਜਿਨ੍ਹਾਂ ਨੇ ਇਸ ਲਈ ਤਿਆਰੀ ਕੀਤੀ ਹੈ। 

ਇਹ ਵੀ ਪੜ੍ਹੋ : 300 ਕਰੋੜ ਦੀ ਕ੍ਰਿਪਟੋਕਰੰਸੀ ਲਈ ਕਾਰੋਬਾਰੀ ਅਗਵਾ, ਪੁਲਸ ਕਰਮੀ ਨਿਕਲਿਆ ਸਾਜ਼ਿਸ਼ ਦਾ ਮਾਸਟਰਮਾਈਂਡ

ਬੈਂਚ ਨੇ ਕਹਿਾ ਕਿ ਇਹ ਸਿੱਖਿਆ ਨੀਤੀ ਦਾ ਮਾਮਲਾ ਹੈ ਕਿ ਕਦੋਂ ਪ੍ਰੀਖਿਆ ਹੋਣੀ ਚਾਹੀਦੀ ਹੈ ਅਤੇ ਅਦਾਲਤ ਇਸ 'ਚ ਦਖਲਅੰਦਾਜ਼ੀ ਨਹੀਂ ਕਰ ਸਕਦੀ। ਬੈਂਚ ਨੇ ਕਿਹਾ ਕਿ 9 ਲੱਖ ਵਿਦਿਆਰਥੀ ਇਹ ਪ੍ਰੀਖਿਆ ਦੇਣ ਵਾਲੇ ਹਨ ਅਤੇ ਕਰੀਬ 20 ਹਜ਼ਾਰ ਵਿਦਿਆਰਥੀਆਂ ਨੇ ਇਸ ਨੂੰ ਮੁਲਤਵੀ ਕਰਨ ਦੇ ਸੰਬੰਧ 'ਚ ਆਨਲਾਈਨ ਪਟੀਸ਼ਨ ਦਾ ਸਮਰਥਨ ਕੀਤਾ ਹੈ। ਬੈਂਚ ਨੇ ਕਿਹਾ,''ਵਿਦਿਆਰਥੀਆਂ ਨੇ ਇਸ ਲਈ ਤਿਆਰੀ ਕੀਤੀ ਹੈ ਅਤੇ ਅਦਾਲਤ ਪ੍ਰੀਖਿਆ ਮੁਲਤਵੀ ਕਰ ਕੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਕਰ ਸਕਦੀ।'' ਸੁਪਰੀਮ ਕੋਰਟ ਗੇਟ ਪ੍ਰੀਖਿਆ ਮੁਲਤਵੀ ਕਰਨ ਸੰਬੰਧੀ ਪਟੀਸ਼ਨ ਨੂੰ ਸੁਣਵਾਈ ਲਈ ਸੂਚੀਬੱਧ ਕਰਨ ਲਈ ਬੁੱਧਵਾਰ ਨੂੰ ਸਹਿਮਤ ਹੋਈ ਸੀ। ਪਟੀਸ਼ਨ 'ਚ ਕਿਹਾ ਗਿਆ ਕਿ 200 ਕੇਂਦਰਾਂ 'ਤੇ 9 ਲੱਖ ਵਿਦਿਆਰਥੀ ਪ੍ਰੀਖਿਆ ਦੇਣਗੇ ਪਰ ਅਧਿਕਾਰੀਆਂ ਨੇ ਪ੍ਰੀਖਿਆ ਆਯੋਜਿਤ ਕਰਨ ਲਈ ਕੋਰੋਨਾ ਸੰਬੰਦ ਕੋਈ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News