ਸੁਪਰੀਮ ਕੋਰਟ ਦੀ ਕਮੇਟੀ ਦੀ ਪਹਿਲੀ ਬੈਠਕ ਅੱਜ, ਰਾਕੇਸ਼ ਟਿਕੈਤ ਬੋਲੇ- ਅਸੀਂ ਨਹੀਂ ਜਾਵਾਂਗੇ

Tuesday, Jan 19, 2021 - 01:31 PM (IST)

ਸੁਪਰੀਮ ਕੋਰਟ ਦੀ ਕਮੇਟੀ ਦੀ ਪਹਿਲੀ ਬੈਠਕ ਅੱਜ, ਰਾਕੇਸ਼ ਟਿਕੈਤ ਬੋਲੇ- ਅਸੀਂ ਨਹੀਂ ਜਾਵਾਂਗੇ

ਨਵੀਂ ਦਿੱਲੀ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 55ਵੇਂ ਦਿਨ ਵੀ ਜਾਰੀ ਹੈ। ਸੁਪਰੀਮ ਕੋਰਟ ਦੀ ਕਮੇਟੀ ਅੱਜ ਪਹਿਲੀ ਬੈਠਕ ਕਰ ਰਹੀ ਹੈ। ਕਮੇਟੀ ਦੇ ਤਿੰਨੋਂ ਮੈਂਬਰ ਪੂਸਾ ਕੈਂਪਸ 'ਚ ਗੱਲਬਾਤ ਕਰ ਰਹੇ ਹਨ। ਉੱਥੇ ਹੀ ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਨਾ ਤਾਂ ਕਮੇਟੀ ਦੀ ਬੈਠਕ 'ਚ ਹਿੱਸਾ ਲੈਣਾ ਹੈ ਅਤੇ ਨਾ ਹੀ ਆਪਣੀ ਗੱਲ ਇਸ ਕਮੇਟੀ ਦੇ ਸਾਹਮਣੇ ਰੱਖਣੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਮੇਟੀ ਦੀ ਬੈਠਕ ਨੂੰ ਲੈ ਕੇ ਕਿਹਾ ਹੈ ਕਿ ਸੁਪਰੀਮ ਕੋਰਟ ਵਲੋਂ ਗਠਿਤ ਕੀਤੀ ਗਈ ਕਮੇਟੀ ਦੀ ਅੱਜ ਹੋਣ ਵਾਲੀ ਬੈਠਕ 'ਚ ਅਸੀਂ ਨਹੀਂ ਜਾ ਰਹੇ ਹਾਂ। ਕਾਨੂੰਨ ਸਰਕਾਰ ਲੈ ਕੇ ਆਈ ਹੈ ਅਤੇ ਉਹੀ ਇਨ੍ਹਾਂ ਨੂੰ ਵਾਪਸ ਲਵੇਗੀ। 

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਖੇਤੀ ਕਾਨੂੰਨਾਂ ਨੂੰ ਲੈ ਕੇ SC ਵਲੋਂ ਗਠਿਤ ਕਮੇਟੀ ਦੀ ਪਹਿਲੀ ਬੈਠਕ ਜਾਰੀ

PunjabKesariਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਦਾ ਸਨਮਾਨ ਕਰਦੇ ਹਾਂ ਪਰ ਸਰਕਾਰ ਅਤੇ ਕਿਸਾਨ ਦੋਹਾਂ ਦਾ ਹੀ ਮੰਨਣਾ ਹੈ ਕਿ ਗੱਲਬਾਤ ਨਾਲ ਹੀ ਹੱਲ ਨਿਕਲੇਗਾ। ਅਜਿਹੇ 'ਚ ਅਸੀਂ ਸਰਕਾਰ ਨਾਲ ਹੀ ਗੱਲ ਕਰਾਂਗੇ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਹੱਲ ਕਦੋਂ ਤੱਕ ਨਿਕਲੇਗਾ, ਉਹ ਇਸ ਨੂੰ ਲੈ ਕੇ ਕੁਝ ਨਹੀਂ ਕਹਿ ਸਕਦੇ ਹਨ। ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ 'ਤੇ ਸਾਰੇ ਪੱਖਾਂ ਨਾਲ ਗੱਲ ਕਰਨ ਲਈ ਸੁਪਰੀਮ ਕੋਰਟ ਨੇ ਕਮੇਟੀ ਗਠਿਤ ਕੀਤੀ ਹੈ। ਸੁਪਰੀਮ ਕੋਰਟ ਨੇ 4 ਮੈਂਬਰਾਂ ਦੀ ਕਮੇਟੀ ਬਣਾਈ ਸੀ, ਜਿਸ 'ਚੋਂ ਭੁਪਿੰਦਰ ਸਿੰਘ ਮਾਨ ਨੇ ਖ਼ੁਦ ਨੂੰ ਕਿਸਾਨਾਂ ਵਿਰੁੱਧ ਨਾ ਜਾਣ ਦੀ ਗੱਲ ਕਹਿੰਦੇ ਹੋਏ ਵੱਖ ਕਰ ਲਿਆ ਸੀ। ਹੁਣ ਇਸ ਕਮੇਟੀ 'ਚ ਅਸ਼ੋਕ ਗੁਲਾਟੀ, ਅਨਿਲ ਘਨਵਟ ਅਤੇ ਪ੍ਰਮੋਦ ਜੋਸ਼ੀ ਹਨ, ਜੋ ਅੱਜ ਬੈਠਕ ਕਰ ਰਹੇ ਹਨ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News