ਸੁਪਰੀਮ ਕੋਰਟ ਨੇ 12 ਸਾਲ ਤੋਂ ਜੇਲ੍ਹ ''ਚ ਬੰਦ ਵਿਅਕਤੀ ਨੂੰ ਰਿਹਾਅ ਕਰਨ ਦਾ ਦਿੱਤਾ ਆਦੇਸ਼, ਜਾਣੋ ਵਜ੍ਹਾ
Friday, Sep 08, 2023 - 04:35 PM (IST)
ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਇਕ ਅਜਿਹੇ ਵਿਅਕਤੀ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ, ਜੋ ਕਤਲ ਦੇ ਇਕ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ 12 ਸਾਲ ਤੋਂ ਵੱਧ ਜੇਲ੍ਹ 'ਚ ਕੱਟ ਚੁੱਕਿਆ ਹੈ। ਅਦਾਲਤ ਨੇ ਕਿਹਾ ਕਿ 2005 'ਚ ਜਦੋਂ ਅਪਰਾਧ ਕੀਤਾ ਗਿਆ ਸੀ, ਉਦੋਂ ਉਹ ਨਾਬਾਲਗ ਸੀ। ਜੱਜ ਬੀ.ਆਰ. ਗਵਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਇਕ ਐਡੀਸ਼ਨ ਸੈਸ਼ਨ ਜੱਜ ਦੀ ਮਈ 2023 ਦੀ ਰਿਪੋਰਟ ਦਾ ਜ਼ਿਕਰ ਕੀਤਾ, ਜਿਨ੍ਹਾਂ ਤੋਂ ਵਿਅਕਤੀ ਵਲੋਂ ਦਾਇਰ ਨਾਬਾਲਗ ਹੋਣ ਸੰਬੰਧੀ ਪਟੀਸ਼ਨ ਦੇ ਸੰਬੰਧ 'ਚ ਜਾਂਚ ਕਰਨ ਨੂੰ ਕਿਹਾ ਗਿਆ ਸੀ। ਵਿਅਕਤੀ ਨੇ ਕਿਹਾ ਸੀ ਕਿ ਉਸ ਦੀ ਜਨਮ ਤਾਰੀਖ਼ 2 ਮਈ 1989 ਹੈ। ਬੈਂਚ 'ਚ ਜੱਜ ਪੀ.ਐੱਸ. ਨਰਸਿਮਹਾ ਅਤੇ ਜੱਜ ਸੰਜੇ ਕੁਮਾਰ ਵੀ ਸ਼ਾਮਲ ਰਹੇ।
ਇਹ ਵੀ ਪੜ੍ਹੋ : 'ਇਕ ਦੇਸ਼, ਇਕ ਚੋਣ' ਦੀਆਂ ਤਿਆਰੀਆਂ 'ਚ ਲੱਗਣਗੇ 3 ਸਾਲ, 35 ਲੱਖ EVMs ਦੀ ਪਵੇਗੀ ਲੋੜ
ਬੈਂਚ ਨੇ 5 ਸਤੰਬਰ ਨੂੰ ਪਾਸ ਆਦੇਸ਼ 'ਚ ਕਿਹਾ,''ਜੇਕਰ ਪਟੀਸ਼ਨਕਰਤਾ ਦੀ ਜਨਮ ਤਾਰੀਖ਼ 2 ਮਈ 1989 ਹੈ ਤਾਂ ਅਪਰਾਧ ਦੀ ਤਾਰੀਖ਼ 21 ਦਸੰਬਰ 2005 ਨੂੰ ਉਹ 16 ਸਾਲ 7 ਮਹੀਨੇ ਦਾ ਸੀ। ਇਸ ਹਿਸਾਬ ਨਾਲ ਅਪਰਾਧ ਕਰਨ ਦੀ ਤਾਰੀਖ਼ 'ਤੇ ਪਟੀਸ਼ਨਕਰਤਾ ਨਾਬਾਲਗ ਸੀ।'' ਸੁਪਰੀਮ ਕੋਰਟ ਨੇ ਪਟੀਸ਼ਨਕਰਤਾ ਦੀ ਉਸ ਪਟੀਸ਼ਨ 'ਤੇ ਆਦੇਸ਼ ਸੁਣਾਇਆ, ਜਿਸ 'ਚ ਨਾਬਾਲਗ ਨਿਆਂ (ਬਾਲ ਦੇਖਭਾਲ ਅਤੇ ਸੁਰੱਖਿਆ) ਐਕਟ 2000 ਦੇ ਪ੍ਰਬੰਧਾਂ ਅਨੁਸਾਰ ਉਸ ਦੇ ਨਾਬਾਲਗ ਹੋਣ ਦੇ ਦਾਅਵੇ ਦਾ ਵੈਰੀਫਿਕੇਸ਼ਨ ਕਰਨ ਦੀ ਅਪੀਲ ਕੀਤੀ ਗਈ। ਉਸ ਨੇ ਕਿਹਾ ਕਿ ਕਾਨੂੰਨ ਦੇ ਪ੍ਰਬੰਧਾਂ ਅਨੁਸਾਰ ਪਟੀਸ਼ਨਕਰਤਾ ਵੱਧ-ਵੱਧ 3 ਸਾਲ ਹਿਰਾਸਤ 'ਚ ਰਹਿ ਸਕਦਾ ਹੈ। ਬੈਂਚ ਨੇ ਕਿਹਾ,''ਹਾਲਾਂਕਿ ਕਿਉਂਕਿ ਸਾਡੇ ਸਾਹਮਣੇ ਮੌਜੂਦਾ ਰਿਟ ਪਟੀਸ਼ਨ (2022 'ਚ ਦਾਇਰ) 'ਚ ਪਹਿਲੀ ਵਾਰ ਨਾਬਾਲਗ ਦੀ ਦਲੀਲ ਰੱਕੀ ਗਈ ਸੀ, ਇਸ ਲਈ 2005 'ਚ ਸ਼ੁਰੂ ਹੋਈ ਅਪਰਾਧਕ ਕਾਨੂੰਨ ਦੀ ਪ੍ਰਕਿਰਿਆ ਕਾਰਨ ਪਟੀਸ਼ਨਕਰਤਾ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਹੇਠਲੀ ਅਦਾਲਤ, ਹਾਈ ਕੋਰਟ ਅਤੇ ਸੁਪਰੀਮ ਕੋਰਟ ਵਲੋਂ ਦਾਇਰ ਇਕੱਠੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ।'' ਉਸ ਨੇ ਕਿਹਾ ਕਿ ਪਟੀਸ਼ਨਕਰਤਾ 12 ਸਾਲ ਤੋਂ ਵੱਧ ਸਮੇਂ ਜੇਲ੍ਹ 'ਚ ਬਿਤਾ ਚੁੱਕਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8