ਧਾਰਾ 35-ਏ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਟਲੀ
Friday, Aug 31, 2018 - 11:46 AM (IST)

ਸ਼੍ਰੀਨਗਰ— ਸੁਪਰੀਮ ਕੋਰਟ ਜੰਮੂ ਕਸ਼ਮੀਰ ਦੀ ਧਾਰਾ 35-ਏ 'ਤੇ ਅੱਜ ਸੁਣਵਾਈ ਟਲ ਗਈ ਹੈ। ਇਸ ਮਾਮਲੇ ਨੂੰ ਸੰਵਿਧਾਨ ਬੈਂਚ 'ਚ ਭੇਜਿਆ ਜਾਵੇਗਾ ਜਾਂ ਨਹੀਂ ਕੋਰਟ ਇਸ 'ਤੇ ਵਿਚਾਰ ਕੀਤਾ ਜਾਣਾ ਸੀ। ਉਥੇ ਹੀ ਸੁਣਵਾਈ ਤਹਿਤ ਅੱਜ ਕਸ਼ਮੀਰ 'ਚ ਸੁਰੱਖਿਆ ਸਖ਼ਤ ਕੀਤੀ ਗਈ ਸੀ। ਧਾਰਾ-35ਏ ਦੇ ਸਮਰਥਨ 'ਚ ਵੱਖਵਾਦੀਆਂ ਵੱਲੋਂ ਪ੍ਰਦਰਸ਼ਨ ਨੂੰ ਰੋਕਣ ਲਈ ਅੱਜ ਸ਼੍ਰੀਨਗਰ 'ਚ ਰੋਕ ਲਗਾ ਦਿੱਤੀ ਗਈ।
ਰੇਲਵੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲਸ ਤੋਂ ਪ੍ਰਾਪਤ ਜਾਣਕਾਰੀ ਦੇ ਬਾਅਦ ਘਾਟੀ 'ਚ ਟਰੇਨਾਂ ਦਾ ਪਰਿਚਾਲਨ ਮੁਅੱਤਲ ਕਰ ਦਿੱਤਾ ਗਿਆ ਹੈ। ਕੁਝ ਦਿਨ ਪਹਿਲਾਂ ਸੰਵਿਧਾਨ ਤੋਂ ਧਾਰਾ-35ਏ ਨੂੰ ਹਟਾਉਣ ਸੰਬੰਧੀ ਅਫਵਾਹਾਂ ਦੇ ਬਾਅਦ ਨੌਜਵਾਨਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਸੰਘਰਸ਼ ਭੜਕ ਗਿਆ ਸੀ ਅਤੇ ਕਰੀਬ 30 ਲੋਕ ਜ਼ਖਮੀ ਹੋ ਗਏ ਸਨ। ਧਾਰ 35ਏ ਤੋਂ ਜੰਮੂ ਕਸ਼ਮੀਰ ਦੇ ਨਾਗਰਿਕਾਂ ਨੂੰ ਵਿਸ਼ੇਸ਼ ਅਧਿਕਾਰ ਮਿਲੇ ਹਨ। ਇਸ ਧਾਰਾ ਨੂੰ ਸੁਪਰੀਮ ਕੋਰਟ 'ਚ ਕਾਨੂੰਨੀ ਚੁਣੌਤੀ ਦਿੱਤੀ ਗਈ ਹੈ।