...ਜਦੋਂ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਪਰੇਸ਼ਾਨ ਹੋ ਗਏ ਸੁਪਰੀਮ ਕੋਰਟ ਦੇ ਜੱਜ
Thursday, Jun 11, 2020 - 05:35 PM (IST)
ਨਵੀਂ ਦਿੱਲੀ- ਸੁਪਰੀਮ ਕੋਰਟ 'ਚ ਇਕ ਮਹੱਤਵਪੂਰਨ ਮਾਮਲੇ ਦੀ ਵੀਡੀਓ ਕਾਨਫਰੈਂਸਿੰਗ ਨਾਲ ਹੋ ਰਹੀ ਸੁਣਵਾਈ ਦੌਰਾਨ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਜੱਜ ਬੁਰੀ ਤਰ੍ਹਾਂ ਪਰੇਸ਼ਾਨ ਹੋ ਗਏ। ਦਰਅਸਲ ਤਾਮਿਲਨਾਡੂ 'ਚ ਮੈਡੀਕਲ ਅਤੇ ਡੈਂਟਲ ਪਾਠਕ੍ਰਮਾਂ 'ਚ ਹੋਰ ਪਿਛੜੇ ਵਰਗ ਨੂੰ ਰਾਖਵਾਂਕਰਨ ਦੇ ਮਾਮਲੇ 'ਤੇ ਹੋ ਰਹੀ ਮਹੱਤਵਪੂਰਨ ਸੁਣਵਾਈ ਦੌਰਾਨ ਇਕ ਵਕੀਲ ਦੇ ਪਿੱਛਿਓਂ ਬੱਚੇ ਦੀ ਅਚਾਨਕ ਰੋਣ ਦੀ ਆਵਾਜ਼ ਸੁਣ ਕੇ ਜੱਜ ਐੱਲ. ਨਾਗੇਸ਼ਵਰ ਬੁਰੀ ਤਰ੍ਹਾਂ ਪਰੇਸ਼ਾਨ ਹੋ ਗਏ।
ਜੱਜ ਰਾਵ ਜਿਵੇਂ ਹੀ ਆਪਣਾ ਆਦੇਸ਼ ਸੁਣਾਉਣ ਲੱਗੇ ਕਿਸੇ ਇਕ ਵਕੀਲ ਦੇ ਪਿੱਛਿਓਂ ਬੱਚੇ ਦੇ ਰੋਣ ਦੀ ਆਵਾਜ਼ ਆਉਣ ਲੱਗੀ। ਇਸ ਤੋਂ ਬਾਅਦ ਉਨ੍ਹਾਂ ਨੇ ਪਰੇਸ਼ਾਨ ਹੋ ਕੇ ਵਕੀਲ ਨੂੰ ਮਾਈਕ ਬੰਦ ਕਰਨ ਲਈ ਕਿਹਾ। ਜੱਜ ਰਾਵ ਨੇ ਵਕੀਲ ਨੂੰ ਕਿਹਾ,''ਕੀ ਤੁਸੀਂ ਆਪਣਾ ਮਾਈਕ ਮਿਊਟ ਕਰ ਸਕਦੇ ਹਨ। ਸਾਨੂੰ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਹੈ ਅਤੇ ਫੈਸਲਾ ਪੜ੍ਹਨ 'ਚ ਪਰੇਸ਼ਾਨੀ ਹੋ ਰਹੀ ਹੈ।'' ਇਸ ਤੋਂ ਬਾਅਦ ਵਕੀਲ ਨੇ ਆਪਣਾ ਮਾਈਕ ਬੰਦ ਕਰ ਦਿੱਤਾ, ਫਿਰ ਜੱਜ ਰਾਵ ਨੇ ਆਪਣਾ ਫੈਸਲਾ ਸੁਣਾਇਆ।