ਉੱਚ ਅਦਾਲਤਾਂ 'ਚ ਵਧਦੀ ਜਾ ਰਹੀ ਹੈ ਜੱਜਾਂ ਦੇ ਖਾਲੀ ਅਹੁਦਿਆਂ ਦੀ ਗਿਣਤੀ

10/15/2019 6:09:28 PM

ਨਵੀਂ ਦਿੱਲੀ— ਸੁਪਰੀਮ ਕੋਰਟ ਜੱਜਾਂ ਦੀ ਆਪਣੀ ਪੂਰਨ ਸਮਰੱਥਾ ਨਾਲ ਕੰਮ ਕਰ ਰਿਹਾ ਹੈ, ਜਦੋਂ ਕਿ ਦੇਸ਼ ਦੇ 25 ਉੱਚ ਅਦਾਲਤਾਂ 'ਚ ਜੱਜਾਂ ਦੇ ਖਾਲੀ ਅਹੁਦਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕਾਨੂੰਨ ਮੰਤਰਾਲੇ ਦੇ ਹਾਲੀਆ ਡਾਟਾ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਹ ਅੰਕੜੇ ਮੰਤਰਾਲੇ ਨੇ ਇਕ ਅਕਤੂਬਰ ਨੂੰ ਜਾਰੀ ਕੀਤੇ ਸਨ, ਜੋ ਦਿਖਾਉਂਦੇ ਹਨ ਕਿ ਉੱਚ ਅਦਾਲਤਾਂ 'ਚ 420 ਜੱਜਾਂ ਦੀ ਕਮੀ ਹੈ, ਜੋ ਇਸ ਸਾਲ ਹੁਣ ਤੱਕ ਜ਼ਿਆਦਾ ਹੈ। ਇਕ ਅਕਤੂਬਰ ਤੱਕ ਉੱਚ ਅਦਾਲਤਾਂ 'ਚ 659 ਜੱਜ ਸਨ, ਜਦੋਂ ਕਿ ਕੁੱਲ ਮਨਜ਼ੂਰ ਅਹੁਦੇ 1079 ਹਨ। ਸਤੰਬਰ 'ਚ 25 ਉੱਚ ਅਦਾਲਤਾਂ 'ਚ ਜੱਜਾਂ ਦੇ 414 ਅਹੁਦੇ ਖਾਲੀ ਸਨ।

ਅਗਸਤ 'ਚ ਇਹ ਅੰਕੜਾ 409 ਅਤੇ ਜੁਲਾਈ 'ਚ 403 ਸੀ। ਉੱਚ ਅਦਾਲਤਾਂ 'ਚ 43 ਲੱਖ ਤੋਂ ਵਧ ਮਾਮਲੇ ਪੈਂਡਿੰਗ ਹਨ। ਉੱਚ ਅਦਾਲਤਾਂ 'ਚ ਜੱਜਾਂ ਦੀ ਨਿਯੁਕਤੀ ਲਈ ਸੁਪਰੀਮ ਕੋਰਟ ਦਾ ਤਿੰਨ ਮੈਂਬਰੀ ਕੋਲੇਜੀਅਮ ਉਮੀਦਵਾਰਾਂ ਦੇ ਨਾਂਵਾਂ ਦੀ ਸਿਫ਼ਾਰਿਸ਼ ਕਰਦਾ ਹੈ। ਇਸ ਤੋਂ ਬਾਅਦ ਹਾਈ ਕੋਰਟ ਦਾ ਕੋਲੇਜੀਅਮ ਸੰਬੰਧਤ ਹਾਈ ਕੋਰਟਾਂ ਲਈ ਉਮੀਦਵਾਰਾਂ ਦੇ ਨਾਂਵਾਂ ਨੂੰ ਸ਼ਾਰਟ ਲਿਸਟ ਕਰਦਾ ਹੈ ਅਤੇ ਉਨ੍ਹਾਂ ਚੁਣੇ ਗਏ ਨਾਂਵਾਂ ਨੂੰ ਕਾਨੂੰਨ ਮੰਤਰਾਲੇ ਕੋਲ ਭੇਜ ਦਿੰਦਾ ਹੈ। ਮੰਤਰਾਲੇ ਖੁਫੀਆ ਬਿਊਰੋ ਤੋਂ ਉਨ੍ਹਾਂ ਲੋਕਾਂ ਨੂੰ ਪਿੱਠਭੂਮੀ ਦੀ ਜਾਂਚ ਕਰਵਾਉਣ ਤੋਂ ਬਾਅਦ ਅੰਤਿਮ ਫੈਸਲੇ ਲਈ ਇਸ ਨੂੰ ਸੁਪਰੀਮ ਕੋਰਟ ਦੇ ਕੋਲੇਜੀਅਮ 'ਚ ਭੇਜ ਦਿੰਦਾ ਹੈ। ਨਿਆਂ ਵਿਭਾਗ ਦੇ ਅੰਕੜਿਆਂ ਅਨੁਸਾਰ ਜਨਵਰੀ 'ਚ ਉੱਚ ਅਦਾਲਤਾਂ 'ਚ ਖਾਲੀ ਅਹੁਦਿਆਂ ਦੀ ਗਿਣਤੀ 392 ਸੀ। ਸਤੰਬਰ 'ਚ ਚਾਰ ਨਵੇਂ ਜੱਜਾਂ ਦੀ ਨਿਯੁਕਤੀ ਨਾਲ ਸੁਪਰੀਮ ਕੋਰਟ 'ਚ ਜੱਜਾਂ ਦੀ ਕੁੱਲ ਗਿਣਤੀ 34 ਤੱਕ ਪਹੁੰਚ ਗਈ, ਜੋ ਵਧ ਹੈ।


DIsha

Content Editor

Related News