ਸੁਪਰੀਮ ਕੋਰਟ ’ਚ ਮੁਫ਼ਤ ਵਾਈ-ਫਾਈ ਦੀ ਸਹੂਲਤ ਸ਼ੁਰੂ, ਚੀਫ ਜਸਟਿਸ ਨੇ ਮੰਗਿਆ ਫੀਡਬੈਕ

Tuesday, Jul 04, 2023 - 12:04 PM (IST)

ਸੁਪਰੀਮ ਕੋਰਟ ’ਚ ਮੁਫ਼ਤ ਵਾਈ-ਫਾਈ ਦੀ ਸਹੂਲਤ ਸ਼ੁਰੂ, ਚੀਫ ਜਸਟਿਸ ਨੇ ਮੰਗਿਆ ਫੀਡਬੈਕ

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ 6 ਹਫ਼ਤਿਆਂ ਦੀਆਂ ਗਰਮੀਆਂ ਦੀ ਛੁੱਟੀ ਤੋਂ ਬਾਅਦ ਸੋਮਵਾਰ ਨੂੰ ਕੰਮ ਮੁੜ ਸ਼ੁਰੂ ਕੀਤਾ। ਸਾਰੇ ਵਕੀਲਾਂ, ਮੁਕੱਦਮੇਬਾਜ਼ਾਂ ਅਤੇ ਮੀਡੀਆ ਵਾਲਿਆਂ ਦੇ ਨਾਲ-ਨਾਲ ਇਮਾਰਤ ਵਿੱਚ ਆਉਣ ਵਾਲੇ ਹੋਰ ਲੋਕਾਂ ਲਈ ਮੁਫਤ ਵਾਈ-ਫਾਈ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਹ ਕਦਮ ਈ-ਪਹਿਲ ਦੇ ਤਹਿਤ ਚੁੱਕਿਆ ਗਿਆ ਹੈ।

ਭਾਰਤ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਪਹਿਲੇ 5 ਕੋਰਟ ਰੂਮ ਵਾਈ-ਫਾਈ ਨਾਲ ਲੈਸ ਹੋ ਗਏ ਹਨ ਅਤੇ ਸਾਰੇ ਕੋਰਟ ਰੂਮਾਂ ਵਿੱਚ ਹੁਣ ਕਾਨੂੰਨ ਦੀਆਂ ਕਿਤਾਬਾਂ ਅਤੇ ਦਸਤਾਵੇਜ਼ ਨਹੀਂ ਹਨ।

ਸੁਪਰੀਮ ਕੋਰਟ ਦੇ ਡਿਜੀਟਾਈਜ਼ੇਸ਼ਨ ਵੱਲ ਇਕ ਵੱਡੇ ਕਦਮ ਦਾ ਐਲਾਨ ਕਰਦੇ ਹੋਏ ਉਨ੍ਹਾਂ ਸੋਮਵਾਰ ਕਿਹਾ ਕਿ ਹੁਣ ਜਦੋਂ ਕਿਤਾਬਾਂ ਚਲੀਆਂ ਗਈਆਂ ਹਨ, ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਕਿਤਾਬਾਂ ਦੀ ਲੋੜ ਨਹੀਂ ਹੋਵੇਗੀ। ਅਸੀਂ ਪਹਿਲਾਂ ਹੀ ਪੰਜਵੇਂ ਕੋਰਟ ਰੂਮ ਨੂੰ ਵਾਈ-ਫਾਈ ਨਾਲ ਲੈਸ ਕਰ ਚੁੱਕੇ ਹਾਂ। ਬਾਰ ਰੂਮ ਵਾਈ-ਫਾਈ ਨਾਲ ਲੈਸ ਹਨ। ਸਾਰੇ ਰੂਮ ਇਸ ਤਰ੍ਹਾਂ ਦੇ ਹੋਣਗੇ। ਇੱਥੇ ਕੋਈ ਕਿਤਾਬਾਂ ਅਤੇ ਕਾਗਜ਼ ਨਹੀਂ ਹੋਣਗੇ।


author

Rakesh

Content Editor

Related News