ਸੁਪਰੀਮ ਕੋਰਟ ਦਾ ਕਰਮਚਾਰੀ ਮਿਲਿਆ ਕੋਰੋਨਾ ਪਾਜ਼ੀਟਿਵ, ਦੋ ਰਜਿਸਟ੍ਰਾਰ ਹੋਮ ਕੁਆਰੰਟੀਨ

Tuesday, Apr 28, 2020 - 01:29 AM (IST)

ਨਵੀਂ ਦਿੱਲੀ - ਕੋਰੋਨਾ ਵਾਇਰਸ ਲਗਾਤਾਰ ਫੈਲਦਾ ਜਾ ਰਿਹਾ ਹੈ। ਸੁਪਰੀਮ ਕੋਰਟ ਦਾ ਇੱਕ ਕਰਮਚਾਰੀ ਅੱਜ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ। ਉਥੇ ਹੀ ਸੁਪਰੀਮ ਕੋਰਟ ਦੇ ਦੋ ਰਜਿਸਟ੍ਰਾਰ ਨੂੰ ਹੋਮ ਕੁਆਰੰਟੀਨ 'ਚ ਭੇਜ ਦਿੱਤਾ ਗਿਆ ਹੈ ਅਤੇ ਇਸ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਕਿ ਉਹ ਕਿਸ ਕਿਸ ਦੇ ਸੰਪਰਕ 'ਚ ਆਏ ਹਨ।

ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਪੀੜਤ ਪਾਇਆ ਗਿਆ ਕਰਮਚਾਰੀ ਪਿਛਲੇ ਹਫ਼ਤੇ ਦੋ ਵਾਰ ਸੁਪਰੀਮ ਕੋਰਟ ਆਇਆ ਸੀ। ਹੁਣ ਕੋਰਟ ਦੇ ਅਧਿਕਾਰੀ ਕੋਰੋਨਾ ਸੰਕਰਮਣ ਤੋਂ ਬਚਣ ਲਈ ਸਾਰੇ ਸੰਭਾਵਿਕ ਉਪਰਾਲਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕਰ ਰਹੇ ਹਨ।

ਕੋਰੋਨਾ ਵਾਇਰਸ ਖਿਲਾਫ ਲੜਨ ਵਾਲੇ ਡਾਕਟਰਾਂ, ਪੁਲਸ ਕਰਮਚਾਰੀਆਂ,  ਸਫਾਈ ਕਰਮਚਾਰੀਆਂ ਦੇ ਨਾਲ-ਨਾਲ ਹੋਰ ਉਹ ਲੋਕ ਜੋ ਸਿੱਧੇ ਮੋਰਚੇ 'ਤੇ ਤਾਇਨਾਤ ਹਨ, ਉਹ ਜਾਨਲੇਵਾ ਵਾਇਰਸ ਦੀ ਚਪੇਟ 'ਚ ਆ ਰਹੇ ਹੈ। ਇਸ 'ਚ, ਦੇਸ਼ ਦੀ ਚੋਟੀ ਦੀ ਅਦਾਲਤ 'ਚ ਇਸ ਕਰਮਚਾਰੀ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਹਾਲਾਂਕਿ ਕੋਰੋਨਾ ਦੇ ਸੰਕਰਮਣ ਤੋਂ ਬਚਣ ਲਈ ਅਦਾਲਤ ਦੀ ਕਾਰਵਾਈ ਆਨਲਾਈਨ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋ ਰਹੀ ਹੈ। ਕੋਰੋਨਾ ਵਾਇਰਸ ਕਾਰਣ ਸੁਪਰੀਮ ਕੋਰਟ 'ਚ 27 ਮਾਰਚ ਤੋਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੁਣਵਾਈ ਹੋ ਰਹੀ ਹੈ। ਸੁਪਰੀਮ ਕੋਰਟ ਤੋਂ ਸੁਣਵਾਈ ਨੂੰ ਕੋ-ਆਰਡਿਨੇਟ ਕੀਤਾ ਜਾ ਰਿਹਾ ਹੈ ਜਦੋਂ ਕਿ ਜੱਜ ਅਤੇ ਵਕੀਲ ਵੱਖ-ਵੱਖ ਕਮਰਿਆਂ 'ਚ ਬੈਠ ਰਹੇ ਹਨ। ਸੁੰਨਸਾਨ ਦੀ ਹਾਲਤ 'ਚ ਨਿਆਇਕ ਗਤੀਵਿਧੀ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਚੀਫ ਜਸਟਿਸ ਆਫ ਇੰਡੀਆ ਐਸ.ਏ. ਬੋਵੜੇ 23 ਮਾਰਚ ਨੂੰ ਹੀ ਦੱਸ ਚੁੱਕੇ ਸਨ ਕਿ ਕੋਰੋਨਾ ਕਾਰਨ ਹੁਣ ਸੁਣਵਾਈ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋਵੇਗੀ। ਸੁਪਰੀਮ ਕੋਰਟ ਪਰਿਸਰ 'ਚ ਐਂਟਰੀ 'ਤੇ ਰੋਕ ਲਗਾ ਦਿੱਤੀ ਗਈ ਸੀ।


Inder Prajapati

Content Editor

Related News