ਸੁਪਰੀਮ ਕੋਰਟ ਨੇ 56 ਵਕੀਲਾਂ ਨੂੰ ਸੀਨੀਅਰ ਐਡਵੋਕੇਟ ਵਜੋਂ ਕੀਤਾ ਨਾਮਜ਼ਦ
Friday, Jan 19, 2024 - 06:23 PM (IST)

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ 56 ਵਕੀਲਾਂ ਅਤੇ ਐਡਵੋਕੇਟ-ਆਨ-ਰਿਕਾਰਡ (ਏ.ਓ.ਆਰ.) ਨੂੰ ਸੀਨੀਅਰ ਐਡਵੋਕੇਟ ਵਜੋਂ ਸ਼ੁੱਕਰਵਾਰ ਨੂੰ ਨਾਮਜ਼ਦ ਕੀਤਾ। ਸੁਪਰੀਮ ਕੋਰਟ ਵਲੋਂ ਜਾਰੀ ਇਕ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ,''ਭਾਰਤ ਦੇ ਚੀਫ਼ ਜਸਟਿਸ ਅਤੇ ਸੁਪਰੀਮ ਕੋਰਟ ਦੇ ਜੱਜਾਂ ਨੇ ਸ਼ੁੱਕਰਵਾਰ ਨੂੰ ਆਯੋਜਿਤ ਪੂਰਨ ਅਦਾਲਤ ਦੀ ਇਕ ਬੈਠਕ 'ਚ ਐਡਵੋਕੇਟ-ਆਨ-ਰਿਕਾਰਡ/ਐਡਵੋਕੇਟਾਂ ਨੂੰ 19 ਜਨਵਰੀ, 2024 ਤੋਂ ਸੀਨੀਅਰ ਐਡਵੋਕੇਟਾਂ ਵਜੋਂ ਨਾਮਜ਼ਦ ਕਰਨ ਦਾ ਫ਼ੈਸਲਾ ਲਿਆ ਹੈ।'' ਜਿਹੜੇ ਵਕੀਲਾਂ ਨੂੰ ਸੀਨੀਅਰ ਐਡਵੋਕੇਟ ਵਜੋਂ ਨਾਮਜ਼ਦ ਕੀਤਾ ਗਿਆ ਹੈ, ਉਨ੍ਹਾਂ ਨੂੰ ਐਡਵੋਕੇਟ ਗੌਰਵ ਅਗਰਵਾਲ, ਸ਼ੋਭਾ ਗੁਪਤਾ, ਮੁਹੰਮਦ ਸ਼ੋਇਬ ਆਲਮ, ਅਮਿਤ ਆਨੰਦ ਤਿਵਾੜੀ, ਸਵਰੂਪਮਾ ਚਤੁਰਵੇਦੀ, ਅਰਧੇਂਦੁਮੌਲੀ ਕੁਮਾਰ ਪ੍ਰਸਾਦ, ਸੁਨੀਲ ਫਰਨਾਂਡੀਜ, ਤਪੇਸ਼ ਕੁਮਾਰ ਸਿੰਘ ਅਤੇ ਗਗਨ ਗੁਪਤਾ ਸ਼ਾਮਲ ਹਨ।
ਇਹ ਵੀ ਪੜ੍ਹੋ : 8ਵੀਂ ਤੱਕ ਦੇ ਸਕੂਲਾਂ ਦੀਆਂ ਵਧਾਈਆਂ ਗਈਆਂ ਛੁੱਟੀਆਂ, ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ
ਇਸ ਤੋਂ ਇਲਾਵਾ ਸੁਪਰੀਮ ਕੋਰਟ ਨੂੰ 198 ਨਵੇਂ ਏ.ਓ.ਆਰ. ਵੀ ਮਿਲੇ ਹਨ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਦਿਨ ਦੀ ਅਦਾਲਤੀ ਕਾਰਵਾਈ ਤੋਂ ਬਾਅਦ ਨਵੇਂ ਨਾਮਜ਼ਦ ਏ.ਓ.ਆਰ. ਨੂੰ ਵਧਾਈ ਦਿੱਤੀ। ਜੱਜ ਚੰਦਰਚੂੜ ਨੇ ਖ਼ੁਸ਼ੀ ਜ਼ਾਹਰ ਕੀਤੀ ਕਿ ਕਈ ਮਹਿਲਾ ਵਕੀਲਾਂ ਨੇ ਏ.ਓ.ਆਰ. ਪ੍ਰੀਖਿਆ ਪਾਸ ਕੀਤੀ ਹੈ। ਸੰਵਿਧਾਨ ਦੀ ਧਾਰਾ 145 ਦੇ ਅਧੀਨ ਸੁਪਰੀਮ ਕੋਰਟ ਵਲੋਂ ਬਣਾਏ ਗਏ ਨਿਯਮਾਂ ਅਨੁਸਾਰ, ਸਿਰਫ਼ ਐਡਵੋਕੇਟ-ਆਨ-ਰਿਕਾਰਡ ਵਜੋਂ ਨਾਮਜ਼ਦ ਐਡਕੋਵੇਟ ਹੀ ਸੁਪਰੀਮ ਕੋਰਟ 'ਚ ਮਾਮਲੇ ਦਾਇਰ ਕਰ ਸਕਦੇ ਹਨ। ਸੁਪਰੀਮ ਕੋਰਟ ਸਾਲ 'ਚ 2 ਵਾਰ ਏ.ਓ.ਆਰ. ਦੀਆਂ ਪ੍ਰੀਖਿਆਵਾਂ ਆਯੋਜਿਤ ਕਰਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8