ਭੂਪਿੰਦਰ ਚੂਡਾਸਮਾ ਦੀ ਚੋਣ ਰੱਦ ਕਰਨ ਦੇ ਫੈਸਲੇ ''ਤੇ ਸੁਪਰੀਮ ਕੋਰਟ ਨੇ ਲਗਾਈ ਰੋਕ

05/15/2020 2:31:00 PM

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਹੇਰਾਫੇਰੀ ਦੇ ਆਧਾਰ 'ਤੇ ਗੁਜਰਾਤ ਦੇ ਸਿੱਖਿਆ ਅਤੇ ਕਾਨੂੰਨ ਮੰਤਰੀ ਭੂਪਿੰਦਰ ਸਿੰਘ ਚੂਡਾਸਮਾ ਦੀ ਚੋਣ ਰੱਦ ਕੀਤੇ ਜਾਣ ਦੇ ਹਾਈ ਕੋਰਟ ਦੇ ਫੈਸਲੇ 'ਤੇ ਸ਼ੁੱਕਰਵਾਰ ਨੂੰ ਰੋਕ ਲੱਗਾ ਦਿੱਤੀ। ਜੱਜ ਐੱਮ.ਐੱਮ. ਸ਼ਾਂਤਨਗੌਦਰ ਅਤੇ ਜੱਜ ਆਰ. ਸੁਭਾਸ਼ ਰੈੱਡੀ ਦੀ ਬੈਂਚ ਨੇ ਪਟੀਸ਼ਨਕਰਤਾ ਵਲੋਂ ਸੀਨੀਅਰ ਐਡਵੋਕੇਟ ਹਰੀਸ਼ ਸਾਲਵੇ ਅਤੇ ਨੀਰਜ ਕਿਸ਼ਨ ਕੌਲ ਅਤੇ ਸ਼੍ਰੀ ਚੂਡਾਸਮਾ ਵਿਰੁੱਧ ਚੋਣ ਲੜਨ ਵਾਲੇ ਕਾਂਗਰਸ ਉਮੀਦਵਾਰ ਆਸ਼ਵਨੀ ਰਾਠੌੜ ਵਲੋਂ ਸੀਨੀਅਰ ਐਡਵੋਕੇਟ ਕਪਿਲ ਸਿੱਬਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਗੁਜਰਾਤ ਹਾਈ ਕੋਰਟ ਦੇ ਫੈਸਲੇ 'ਤੇ ਰੋਕ ਲਗਾ ਦਿੱਤੀ ਹੈ। ਕੋਰਟ ਨੇ ਸ਼੍ਰੀ ਰਾਠੌੜ ਨੂੰ ਨੋਟਿਸ ਵੀ ਜਾਰੀ ਕੀਤਾ। ਸੁਣਵਾਈ ਦੀ ਸ਼ੁਰੂਆਤ 'ਚ ਸ਼੍ਰੀ ਕੌਲ ਨੇ ਕਿਹਾ ਕਿ ਉਨ੍ਹਾਂ ਦੇ ਮੁਵਕਿਲ ਦਾ ਚੋਣ ਬਦਸਲੂਕੀ ਅਤੇ ਹੇਰਾਫੇਰੀ ਦੇ ਆਧਾਰ 'ਤੇ ਰੱਦ ਕਰ ਦਿੱਤਾ ਗਿਆ ਹੈ, ਕਿਉਂਕਿ 429 ਪੋਸਟਲ ਬੈਲੇਟ ਦੀ ਗਿਣਤੀ ਨਹੀਂ ਹੋਈ ਸੀ ਅਤੇ ਇਹ ਗਿਣਤੀ ਜਿੱਤ ਦੇ ਅੰਕੜਿਆਂ ਤੋਂ ਵਧ ਸੀ।

ਉਸ ਤੋਂ ਬਾਅਦ ਸ਼੍ਰੀ ਸਾਲਵੇ ਨੇ ਗੱਲਬਾਤ ਸ਼ੁਰੂ ਕੀਤੀ ਅਤੇ ਕਿਹਾ ਕਿ ਪਟੀਸ਼ਨਕਰਤਾ ਵਲੋਂ ਬਦਸਲੂਕੀ ਕੀਤੇ ਜਾਣ ਦੀ ਗੱਲ ਅਨੁਮਾਨ ਦੇ ਤੌਰ 'ਤੇ ਕਹੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਉਮੀਵਾਰ ਦੀ ਚੋਣ ਪਟੀਸ਼ਨ ਸਿਰਫ਼ ਅਨੁਮਾਨਾਂ ਦੇ ਆਧਾਰ 'ਤੇ ਦਾਇਰ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦੀ ਗਲਤਫਹਿਮੀ ਸੀ ਤਾਂ ਜੱਜ ਨੂੰ ਉਨ੍ਹਾਂ 429 ਵੋਟਾਂ ਨੂੰ ਮੰਗਵਾ ਕੇ ਇਹ ਫੈਸਲਾ ਕਰਨਾ ਚਾਹੀਦਾ ਸੀ ਕਿ ਇਹ ਵੋਟ ਨਿਯਮਾਂ ਦੇ ਅਧੀਨ ਖਾਰਜ ਹੋਏ ਸਨ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਜਿੱਤ ਦਾ ਅੰਕੜਾ ਪੋਸਟਲ ਵੋਟਾਂ ਦੀ ਗਿਣਤੀ ਤੋਂ ਘੱਟ ਸੀ ਪਰ ਇਹ ਜੱਜ ਨੂੰ ਤੈਅ ਕਰਨਾ ਚਾਹੀਦਾ ਸੀ ਕਿ ਕੀ ਚੋਣ ਨਤੀਜੇ ਇਨ੍ਹਾਂ ਵੋਟਾਂ ਕਾਰਨ ਪ੍ਰਭਾਵਿਤ ਹੋਏ ਸਨ ਜਾਂ ਨਹੀਂ? ਸ਼੍ਰੀ ਸਿੱਬਲ ਨੇ ਕੋਰਟ ਨੂੰ ਹਾਈ ਕੋਰਟ ਦੇ ਫੈਸਲੇ 'ਤੇ ਰੋਕ ਨਾ ਲਗਾਉਣ ਦੀ ਕੋਰਟ ਨੂੰ ਅਪੀਲ ਕੀਤੀ ਪਰ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਮਾਮਲਿਆਂ 'ਚ ਅਣਗਣਿਤ ਮੌਕਿਆਂ 'ਤੇ ਆਖਰੀ ਰੋਕ ਲੱਗਾ ਚੁਕੀ ਹੈ। ਇਹ ਕਹਿ ਕੇ ਕੋਰਟ ਨੇ ਹਾਈ ਕੋਰਟ ਦੇ ਫੈਸਲੇ 'ਤੇ ਰੋਕ ਲੱਗਾ ਦਿੱਤੀ ਅਤੇ ਵਿਰੋਧੀ ਕਾਂਗਰਸ ਉਮੀਦਵਾਰ ਨੂੰ ਨੋਟਿਸ ਜਾਰੀ ਕੀਤਾ।


DIsha

Content Editor

Related News