''ਕੀ ਤੁਸੀਂ ਕਿਸੇ ਮਹੂਰਤ ਦੀ ਉਡੀਕ ਕਰ ਰਹੇ ਹੋ?'' ਜਾਣੋ ਕਿਸ ਮਾਮਲੇ ''ਤੇ ਸੁਪਰੀਮ ਕੋਰਟ ਨੇ ਆਖ਼ੀ ਇਹ ਗੱਲ

Tuesday, Feb 04, 2025 - 12:41 PM (IST)

''ਕੀ ਤੁਸੀਂ ਕਿਸੇ ਮਹੂਰਤ ਦੀ ਉਡੀਕ ਕਰ ਰਹੇ ਹੋ?'' ਜਾਣੋ ਕਿਸ ਮਾਮਲੇ ''ਤੇ ਸੁਪਰੀਮ ਕੋਰਟ ਨੇ ਆਖ਼ੀ ਇਹ ਗੱਲ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਆਸਾਮ ਸਰਕਾਰ ਨੂੰ ਵਿਦੇਸ਼ੀ ਐਲਾਨੇ ਗਏ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਬਜਾਏ ਅਣਮਿੱਥੇ ਸਮੇਂ ਲਈ ਹਿਰਾਸਤ ਕੇਂਦਰਾਂ 'ਚ ਰੱਖਣ ਲਈ ਝਾੜ ਪਾਈ ਅਤੇ ਟਿੱਪਣੀ ਕੀਤੀ,"ਕੀ ਤੁਸੀਂ ਕਿਸੇ ਮਹੂਰਤ ਦੀ ਉਡੀਕ ਕਰ ਰਹੇ ਹੋ?" ਜਸਟਿਸ ਅਭੈ ਐਸ. ਓਕਾ ਅਤੇ ਜਸਟਿਸ ਉੱਜਵਲ ਭੁਈਆਂ ਦੇ ਬੈਂਚ ਨੇ ਕਿਹਾ ਕਿ ਹਿਰਾਸਤ 'ਚ ਲਏ ਗਏ ਲੋਕਾਂ ਦੇ ਵਿਦੇਸ਼ੀ ਹੋਣ ਦੀ ਪੁਸ਼ਟੀ ਹੁੰਦੇ ਹੀ ਉਨ੍ਹਾਂ ਨੂੰ ਤੁਰੰਤ ਦੇਸ਼ ਨਿਕਾਲਾ ਕਰ ਦਿੱਤਾ ਜਾਣਾ ਚਾਹੀਦਾ। ਬੈਂਚ ਨੇ ਕਿਹਾ,''ਤੁਸੀਂ ਇਹ ਕਹਿ ਕੇ ਦੇਸ਼ ਨਿਕਾਲਾ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦੇ ਪਤੇ ਪਤਾ ਨਹੀਂ ਹਨ। ਇਹ ਸਾਡੀ ਚਿੰਤਾ ਕਿਉਂ ਹੋਣੀ ਚਾਹੀਦੀ ਹੈ? ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿਓ। ਕੀ ਤੁਸੀਂ ਕਿਸੇ ਮਹੂਰਤ ਦੀ ਉਡੀਕ ਕਰ ਰਹੇ ਹੋ?''

ਇਹ ਵੀ ਪੜ੍ਹੋ : ATM ਤੋਂ ਪੈਸੇ ਕਢਵਾਉਣ 'ਤੇ ਵਧੀ ਫੀਸ, ਅੱਜ ਤੋਂ ਲਾਗੂ ਹੋ ਗਏ ਨਵੇਂ ਨਿਯਮ

ਬੈਂਚ ਨੇ ਆਸਾਮ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਨੂੰ ਕਿਹਾ,''ਜਦੋਂ ਤੁਸੀਂ ਕਿਸੇ ਵਿਅਕਤੀ ਨੂੰ ਵਿਦੇਸ਼ੀ ਐਲਾਨ ਕਰਦੇ ਹੋ ਤਾਂ ਤੁਹਾਨੂੰ ਅਗਲਾ ਤਰਕਪੂਰਨ ਕਦਮ ਚੁੱਕਣਾ ਪੈਂਦਾ ਹੈ। ਤੁਸੀਂ ਉਨ੍ਹਾਂ ਨੂੰ ਹਮੇਸ਼ਾ ਲਈ ਨਜ਼ਰਬੰਦੀ ਕੇਂਦਰ ਵਿੱਚ ਨਹੀਂ ਰੱਖ ਸਕਦੇ। ਸੰਵਿਧਾਨ ਦੀ ਧਾਰਾ 21 ਮੌਜੂਦ ਹੈ। ਆਸਾਮ 'ਚ ਵਿਦੇਸ਼ੀਆਂ ਲਈ ਕਈ ਨਜ਼ਰਬੰਦੀ ਕੇਂਦਰ ਹਨ। ਤੁਸੀਂ ਕਿੰਨੇ ਲੋਕਾਂ ਨੂੰ ਡਿਪੋਰਟ ਕੀਤਾ ਹੈ?'' ਸੁਪਰੀਮ ਕੋਰਟ ਨੇ ਆਸਾਮ ਸਰਕਾਰ ਨੂੰ 2 ਹਫ਼ਤਿਆਂ ਦੇ ਅੰਦਰ ਡਿਟੈਂਸ਼ਨ ਸੈਂਟਰਾਂ 'ਚ ਬੰਦ 63 ਲੋਕਾਂ ਨੂੰ ਡਿਪੋਰਟ ਕਰਨਾ ਸ਼ੁਰੂ ਕਰਨ ਅਤੇ ਪਾਲਣਾ ਹਲਫ਼ਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ। ਬੈਂਚ ਨੇ ਆਸਾਮ 'ਚ ਵਿਦੇਸ਼ੀ ਐਲਾਨੇ ਗਏ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਅਤੇ ਨਜ਼ਰਬੰਦੀ ਕੇਂਦਰਾਂ 'ਚ ਸਹੂਲਤਾਂ ਨਾਲ ਸਬੰਧਤ ਇਕ ਪਟੀਸ਼ਨ ਦੀ ਸੁਣਵਾਈ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News