ਸੁਪਰੀਮ ਕੋਰਟ ਨੇ  31 ਹਫਤਿਆਂ ਦੇ ਗਰਭ ਦੀ ਸਮਾਪਤੀ ਲਈ ਦਿੱਤੀ ਇਜਾਜ਼ਤ

10/08/2017 12:08:42 AM

ਨਵੀਂ ਦਿੱਲੀ (ਭਾਸ਼ਾ)— ਸੁਪਰੀਮ ਕੋਰਟ ਨੇ ਇਕ ਔਰਤ ਨੂੰ ਲਗਭਗ 31 ਹਫਤਿਆਂ ਦੇ ਗਰਭ ਦੀ ਸਮਾਪਤੀ ਦੀ ਇਜਾਜ਼ਤ ਦੇ ਦਿੱਤੀ ਹੈ ਕਿਉਕਿ ਡਾਕਟਰਾਂ ਅਨੁਸਾਰ ਇਸ ਭਰੂਣ ਦੇ ਦੋਵੇਂ ਗੁਰਦੇ ਕੰਮ ਨਹੀਂ ਕਰ ਰਹੇ। ਜਸਟਿਸ ਏ. ਕੇ. ਸੀਕਰੀ, ਜਸਟਿਸ ਏ. ਐੱਮ. ਸਪਰੇ ਅਤੇ ਜਸਟਿਸ ਅਸ਼ੋਕ ਭਾਨੂ ਦੀ 3 ਮੈਂਬਰੀ ਬੈਂਚ ਨੇ ਮੁੰਬਈ ਸਥਿਤ ਜੇ. ਜੇ. ਹਸਪਤਾਲ ਦੇ ਮੈਡੀਕਲ ਬੋਰਡ ਦੀ ਰਿਪੋਰਟ ਦੇ ਆਧਾਰ 'ਤੇ ਔਰਤ ਦੇ ਗਰਭਪਾਤ ਦੀ ਇਜਾਜ਼ਤ ਦਿੰਦੇ ਹੋਏ ਇਸ ਤੱਥ ਦਾ ਨੋਟਿਸ ਲਿਆ ਕਿ ਗਰਭ ਅਵਸਥਾ ਕਾਇਮ ਰੱਖਣ ਨਾਲ ਉਸ ਨੂੰ ਹੋਰ ਜ਼ਿਆਦਾ ਮਾਨਸਿਕ ਪੀੜ ਹੋਵੇਗੀ। ਇਸ ਹਸਪਤਾਲ 'ਚ ਔਰਤ ਦਾ ਮੈਡੀਕਲ ਪ੍ਰੀਖਣ ਹੋਇਆ ਸੀ। 
ਇਸ ਔਰਤ ਨੇ ਮੈਡੀਕਲੀ ਗਰਭ ਸਮਾਪਤੀ ਕਾਨੂੰਨ ਦੀ ਧਾਰਾ 3(2) ਬੀ ਦੇ ਅਧੀਨ ਗਰਭ ਸਮਾਪਤੀ ਦੀ ਇਜਾਜ਼ਤ ਲਈ ਚੋਟੀ ਦੀ ਅਦਾਲਤ ਵਿਚ ਰਿੱਟ ਦਾਇਰ ਕੀਤੀ ਸੀ। ਕਾਨੂੰਨ ਦੀ ਇਸ ਧਾਰਾ ਦੇ ਤਹਿਤ 20 ਹਫਤਿਆਂ ਤੋਂ ਵਧ ਦੇ ਗਰਭ ਨੂੰ ਖਤਮ ਕਰਨ 'ਤੇ ਪਾਬੰਦੀ ਹੈ।


Related News