ਸੁਪਰੀਮ ਕੋਰਟ ਕਾਲੇਜ਼ੀਅਮ ਨੇ 5 ਐਡੀਸ਼ਨਲ ਜੱਜਾਂ ਨੂੰ ਸਥਾਈ ਕਰਨ ਦੀ ਦਿੱਤੀ ਮਨਜ਼ੂਰੀ
Wednesday, Feb 05, 2025 - 04:19 PM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਕਾਲੇਜ਼ੀਅਮ ਨੇ ਬੁੱਧਵਾਰ ਨੂੰ ਮਦਰਾਸ ਅਤੇ ਤੇਲੰਗਾਨਾ ਹਾਈ ਕੋਰਟ ਦੇ 5 ਐਡੀਸ਼ਨਲ ਜੱਜਾਂ ਨੂੰ ਸਥਾਈ ਜੱਜ ਵਜੋਂ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਚੀਫ਼ ਜਸਟਿਸ ਸੰਜੀਵ ਖੰਨਾ ਦੀ ਪ੍ਰਧਾਨਗੀ 'ਚ ਬੁੱਧਵਾਰ ਨੂੰ ਕਾਲੇਜ਼ੀਅਮ ਦੀ ਬੈਠਕ ਹੋਈ। ਕਾਲੇਜ਼ੀਅਮ ਵਲੋਂ ਜਾਰੀ ਬਿਆਨ ਅਨੁਸਾਰ,''ਸੁਪਰੀਮ ਕੋਰਟ ਦੇ ਕਾਲੇਜ਼ੀਅਮ ਨੇ 5 ਫਰਵਰੀ 2025 ਨੂੰ ਆਪਣੀ ਬੈਠਕ 'ਚ ਮਦਰਾਸ ਹਾਈ ਕੋਰਟ 'ਚ ਮੌਜੂਦਾ ਸਮੇਂ 'ਚ ਐਡੀਸ਼ਨਲ ਜੱਜ ਵਜੋਂ ਤਾਇਨਾਤ ਜੱਜ ਵੇਂਕਟਚਾਰੀ ਲਕਸ਼ਮੀਨਾਰਾਇਣਨ ਅਤੇ ਜੱਜ ਪੇਰਿਆਸਾਮੀ ਵਡਾਮਲਾਈ ਨੂੰ ਸਥਾਈ ਜੱਜ ਵਜੋਂ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।''
ਇਕ ਹੋਰ ਬਿਆਨ 'ਚ ਕਿਹਾ ਗਿਆ ਕਿ ਕਾਲੇਜ਼ੀਅਮ ਨੇ ਐਡੀਸ਼ਨਲ ਜੱਜਾਂ- ਜੱਜ ਲਕਸ਼ਮੀ ਨਾਰਾਇਣ ਅਲੀਸ਼ੈੱਟੀ, ਜੱਜ ਅਨਿਲ ਕੁਮਾਰ ਜੁਕਾਂਤੀ ਅਤੇ ਜੱਜ ਸੁਜਾਨਾ ਕਲਸਿਕਮ ਨੂੰ ਤੇਲੰਗਾਨਾ ਹਾਈ ਕੋਰਟ 'ਚ ਸਥਾਈ ਜੱਜ ਵਜੋਂ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8