ਦਿੱਲੀ ਦੇ ਉਪ ਰਾਜਪਾਲ ਨੂੰ ਸੁਪਰੀਮ ਕੋਰਟ ਦਾ ਝਟਕਾ, DERC ਚੇਅਰਮੈਨ ਦੇ ਸਹੁੰ ਚੁੱਕਣ 'ਤੇ ਲਗਾਈ ਰੋਕ
Tuesday, Jul 04, 2023 - 12:48 PM (IST)
ਨਵੀਂ ਦਿੱਲੀ- ਦਿੱਲੀ ਦੇ DERC ਚੇਅਰਮੈਨ ਦੇ ਸਹੁੰ ਚੁੱਕਣ ਨੂੰ ਲੈ ਕੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਕੋਰਟ ਨੇ ਅਗਲੇ ਮੰਗਲਵਾਰ ਤਕ ਨਿਯੁਕਤ ਕੀਤੇ ਗਏ ਨਵੇਂ ਚੇਅਰਮੈਨ ਦੀ ਸਹੁੰ 'ਤੇ ਰੋਕ ਲਗਾ ਦਿੱਤੀ ਹੈ। ਉੱਚ ਅਦਾਲਤ ਨੇ ਸੁਣਵਾਈ ਦੌਰਾਨ ਟਿੱਪਣੀ ਕੀਤੀ ਕਿ ਅਸੀਂ ਮੁੱਖ ਮੰਤਰੀ ਨੂੰ DERC ਚੇਅਰਮੈਨ ਨੂੰ ਸਹੁੰ ਚਕਵਾਉਣ ਲਈ ਨਹੀਂ ਕਹਿ ਸਕਦੇ ਕਿਉਂਕਿ ਇਹ ਸੰਵਿਧਾਨਿਕ ਮਾਮਲਾ ਹੈ।
ਰਾਸ਼ਟਰੀ ਰਾਜਧਾਨੀ 'ਚ ਇਨ੍ਹੀ ਦਿਨੀਂ ਉਪ ਰਾਜਪਾਲ ਅਤੇ ਦਿੱਲੀ ਸਰਕਾਰ ਵਿਚਾਲੇ ਨਵਾਂ ਵਿਵਾਦ ਚੱਲ ਰਿਹਾ ਹੈ। ਦਰਅਸਲ, ਇਹ ਮਾਮਲਾ DERC ਚੇਅਰਮੈਨ ਦੇ ਸਹੁੰ ਚੁੱਕਣ ਨੂੰ ਲੈ ਕੇ ਹੈ। ਇਕ ਪਾਸੇ ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਦੀ ਵਾਰ-ਵਾਰ ਅਪੀਲ 'ਤੇ ਵੀ ਰਾਸ਼ਟਰਪੀਤ ਦੁਆਰਾ ਨਿਯੁਕਤ ਕੀਤੇ ਗਏ ਚੇਅਰਮੈਨ ਨੂੰ ਸਹੁੰ ਨਹੀਂ ਚੁਕਵਾ ਰਹੀ। ਉਥੇ ਹੀ ਦੂਜੇ ਪਾਸੇ 'ਆਪ' ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਮੰਗਲਵਾਰ ਨੂੰ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ ਨੇ ਚੇਅਰਮੈਨ ਦੀ ਸਹੁੰ 'ਤੇ ਅਗਲੀ ਸੁਣਵਾਈ 'ਤੇ 11 ਜੁਲਾਈ ਤਕ ਰੋਕ ਲਗਾ ਦਿੱਤੀ ਹੈ।
ਉਥੇ ਹੀ ਅਗਲੀ ਸੁਣਵਾਈ 'ਚ ਸੁਪਰੀਮ ਕੋਰਟ ਤੈਅ ਕਰੇਗਾ ਕਿ DERC ਚੇਅਰਮੈਨ ਦੀ ਨਿਯੁਕਤੀ ਦਾ ਅਧਿਕਾਰ ਦਿੱਲੀ ਸਰਕਾਰ ਦਾ ਹੈ ਜਾਂ ਉਪ ਰਾਜਪਾਲ ਦਾ। ਉਥੇ ਹੀ ਕੋਰਟ ਨੇ ਐੱਲ.ਜੀ. ਨੂੰ ਨੋਟਿਸ ਜਾਰੀ ਕਰਕੇ ਜਵਾਬ ਵੀ ਮੰਗਿਆ ਹੈ। ਉੱਚ ਅਦਾਲਤ ਹੁਣ ਇਸ ਮਾਮਲੇ 'ਚ 11 ਜੁਲਾਈ ਨੂੰ ਸੁਣਵਾਈ ਕਰੇਗੀ।