ਧਾਰਮਿਕ ਸਮਾਗਮਾਂ ’ਚ ਪਸ਼ੂਆਂ ਦੀ ਹੱਤਿਆ ’ਤੇ ਰੋਕ ਲਗਾਉਣ ਦੀ ਪਟੀਸ਼ਨ ਸੁਪਰੀਮ ਕਰੋਟ ਨੇ ਕੀਤੀ ਖਾਰਜ

Thursday, Nov 19, 2026 - 05:13 PM (IST)

ਧਾਰਮਿਕ ਸਮਾਗਮਾਂ ’ਚ ਪਸ਼ੂਆਂ ਦੀ ਹੱਤਿਆ ’ਤੇ ਰੋਕ ਲਗਾਉਣ ਦੀ ਪਟੀਸ਼ਨ ਸੁਪਰੀਮ ਕਰੋਟ ਨੇ ਕੀਤੀ ਖਾਰਜ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਮੰਦਰਾਂ ਵਿਚ ਪਸ਼ੂ ਬਲੀ ਸਮੇਤ ਧਾਰਮਿਕ ਸਮਾਗਮਾਂ ਦੌਰਾਨ ਪਸ਼ੂਆਂ ਦੀ ਹੱਤਿਆ ’ਤੇ ਪਾਬੰਦੀ ਲਗਾਉਣ ਸਬੰਧੀ ਇਕ ਪਟੀਸ਼ਨ ਬੁੱਧਵਾਰ ਨੂੰ ਖਾਰਜ ਕਰ ਦਿੱਤੀ। ਜਸਟਿਸ ਵਿਕਰਮ ਨਾਥ, ਜਸਟਿਸ ਆਰ. ਮਹਾਦੇਵਨ ਅਤੇ ਜਸਟਿਸ ਅਪਰੇਸ਼ ਕੁਮਾਰ ਸਿੰਘ ਦੀ ਬੈਂਚ ਨੇ ਪਟੀਸ਼ਨਰ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪਟੀਸ਼ਨ ਖਾਰਜ ਕਰ ਦਿੱਤੀ।

ਵਕੀਲ ਸ਼ਰੂਤੀ ਬਿਸ਼ਟ ਵੱਲੋਂ ਦਾਇਰ ਪਟੀਸ਼ਨ ਵਿਚ ਪਸ਼ੁ ਪ੍ਰਤੀ ਬੇਰਹਿਮੀ ਰੋਕਥਾਮ ਐਕਟ, 1960 ਦੀਆਂ ਉਨ੍ਹਾਂ ਧਾਰਾਵਾਂ ਵਿਚ ਸੋਧ ਕਰਨ ਦਾ ਹੁਕਮ ਦੇਣ ਦੀ ਅਪੀਲ ਕੀਤੀ ਗਈ ਸੀ, ਜੋ ਧਾਰਮਿਕ ਰੀਤੀ-ਰਿਵਾਜਾਂ ਅਤੇ ਪ੍ਰੰਪਰਾਵਾਂ ਤਹਿਤ ਪਸ਼ੂਆਂ ਦੀ ਬਲੀ/ਹੱਤਿਆ ਨੂੰ ਛੋਟ ਦਿੰਦੀਆਂ ਹਨ। ਬੈਂਚ ਨੇ ਇਸ ਪਟੀਸ਼ਨ ਵਿਚ ਕਿਸੇ ਹੋਰ ਧਿਰ ਨੂੰ ਦਖ਼ਲ ਦੇਣ ਦੀ ਇਜਾਜ਼ਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਵੱਖਰੇ ਤੌਰ ’ਤੇ ਪਟੀਸ਼ਨਾਂ ਦਾਇਰ ਕਰ ਸਕਦੇ ਹਨ। ਪਟੀਸ਼ਨ ਵਿਚ ਅਧਿਕਾਰੀਆਂ ਨੂੰ ਧਾਰਮਿਕ ਸਮਾਗਮਾਂ ਦੌਰਾਨ ਪਸ਼ੂਆਂ ਦੀ ਬਲੀ ਰੋਕਣ ਦੇ ਹੁਕਮ ਦੇਣ ਦੀ ਅਪੀਲ ਕੀਤੀ ਗਈ ਸੀ।


author

Harpreet SIngh

Content Editor

Related News