ਖ਼ਰਾਬ ਰਿਸ਼ਤੇ ਨੂੰ ਰੇਪ ਦਾ ਰੰਗ ਦੇਣਾ ਮੁਲਜ਼ਮ ਨਾਲ ਬੇਇਨਸਾਫੀ : ਸੁਪਰੀਮ ਕੋਰਟ

Tuesday, Nov 25, 2025 - 09:13 AM (IST)

ਖ਼ਰਾਬ ਰਿਸ਼ਤੇ ਨੂੰ ਰੇਪ ਦਾ ਰੰਗ ਦੇਣਾ ਮੁਲਜ਼ਮ ਨਾਲ ਬੇਇਨਸਾਫੀ : ਸੁਪਰੀਮ ਕੋਰਟ

ਨਵੀਂ ਦਿੱਲੀ (ਭਾਸ਼ਾ) – ਸੁਪਰੀਮ ਕੋਰਟ ਨੇ ਅਸਫਲ ਜਾਂ ਟੁੱਟੇ ਰਿਸ਼ਤਿਆਂ ਨੂੰ ਜਬਰ-ਜ਼ਨਾਹ ਵਰਗੇ ਅਪਰਾਧ ਦਾ ਰੰਗ ਦੇਣ ਦੇ ਚਿੰਤਾ ਵਾਲੇ ਪਹਿਲੂ ਵੱਲ ਇਸ਼ਾਰਾ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਇਸ ਸਬੰਧੀ ਅਪਰਾਧਿਕ ਨਿਆਂ ਤੰਤਰ ਦੀ ਦੁਰਵਰਤੋਂ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਇਕ ਕਥਿਤ ਜਬਰ-ਜ਼ਨਾਹ ਮਾਮਲੇ ਵਿਚ ਦਰਜ ਸ਼ਿਕਾਇਤ ਰੱਦ ਕਰਦੇ ਹੋਏ ਕਿਹਾ ਕਿ ਹਰ ਖ਼ਰਾਬ ਰਿਸ਼ਤੇ ਨੂੰ ਰੇਪ ਦੇ ਅਪਰਾਧ ਵਿਚ ਬਦਲਣਾ ਨਾ ਸਿਰਫ਼ ਅਪਰਾਧ ਦੀ ਗੰਭੀਰਤਾ ਨੂੰ ਘੱਟ ਕਰਦਾ ਹੈ ਸਗੋਂ ਮੁਲਜ਼ਮ ਦੇ ਦਾਮਨ ਨੂੰ ਕਲੰਕਿਤ ਵੀ ਕਰਦਾ ਹੈ ਤੇ ਉਸ ਦੇ ਨਾਲ ਗੰਭੀਰ ਬੇਇਨਸਾਫੀ ਕਰਦਾ ਹੈ।

ਪੜ੍ਹੋ ਇਹ ਵੀ : ਓ ਤੇਰੀ! ਦਿੱਲੀ ਪੁੱਜੀ ਜਵਾਲਾਮੁਖੀ ਦੀ ਸੁਆਹ, ਉਡਾਣਾਂ ਲਈ ਐਡਵਾਇਜ਼ਰੀ ਜਾਰੀ, ਅਸਮਾਨ 'ਤੇ ਛਾਇਆ ਹਨ੍ਹੇਰਾ

ਇਸ ਮਾਮਲੇ ਦੇ ਸਬੰਧ ਵਿਚ ਜਸਟਿਸ ਬੀ. ਵੀ. ਨਾਗਰਤਨਾ ਅਤੇ ਜਸਟਿਸ ਆਰ. ਮਹਾਦੇਵਨ ਦੀ ਬੈਂਚ ਨੇ ਕਿਹਾ ਕਿ ਰੇਪ ਦਾ ਅਪਰਾਧ ਸਭ ਤੋਂ ਗੰਭੀਰ ਸ਼੍ਰੇਣੀ ਵਾਲਾ ਹੈ ਅਤੇ ਸਿਰਫ ਉਨ੍ਹਾਂ ਹੀ ਮਾਮਲਿਆਂ ਵਿਚ ਲਾਗੂ ਕੀਤਾ ਜਾਣਾ ਚਾਹੀਦਾ ਹੈ, ਜਿਥੇ ਅਸਲੀ ਯੌਨ ਹਿੰਸਾ, ਜਬਰੀ ਜਾਂ ਸੁਤੰਤਰ ਸਹਿਮਤੀ ਦੀ ਘਾਟ ਹੋਵੇ। ਬੈਂਚ ਨੇ ਇਹ ਵੀ ਕਿਹਾ ਕਿ ਕਾਨੂੰਨ ਨੂੰ ਉਨ੍ਹਾਂ ਅਸਲੀ ਮਾਮਲਿਆਂ ਪ੍ਰਤੀ ਸੰਵੇਦਨਸ਼ੀਲ ਰਹਿਣਾ ਚਾਹੀਦਾ ਹੈ ਜਿਥੇ ਭਰੋਸੇ ਦਾ ਕਤਲ ਹੋਇਆ ਹੋਵੇ ਤੇ ਸਨਮਾਨ ਦਾ ਘਾਣ ਹੋਇਆ ਹੋਵੇ। ਬੈਂਚ ਨੇ ਮੁੰਬਈ ਹਾਈ ਕੋਰਟ ਦੀ ਔਰੰਗਾਬਾਦ ਬੈਂਚ ਵਲੋਂ ਮਾਰਚ, 2025 ਵਿਚ ਦਿੱਤੇ ਗਏ ਹੁਕਮ ਦੇ ਵਿਰੁੱਧ ਇਕ ਵਿਅਕਤੀ ਵਲੋਂ ਦਾਇਰ ਅਪੀਲ ’ਤੇ ਆਪਣਾ ਫੈਸਲਾ ਸੁਣਾਇਆ।

ਪੜ੍ਹੋ ਇਹ ਵੀ : ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ ਨਿਯਮ


author

rajwinder kaur

Content Editor

Related News