ਸੁਪਰੀਮ ਕੋਰਟ ਦੀ ਇਮਾਰਤ ’ਤੇ ਰਾਸ਼ਟਰੀ ਪ੍ਰਤੀਕ ਲਗਾਉਣ ਦੀ ਮੰਗ, ਪਟੀਸ਼ਨ ਰੱਦ

Tuesday, Mar 24, 2026 - 10:01 AM (IST)

ਸੁਪਰੀਮ ਕੋਰਟ ਦੀ ਇਮਾਰਤ ’ਤੇ ਰਾਸ਼ਟਰੀ ਪ੍ਰਤੀਕ ਲਗਾਉਣ ਦੀ ਮੰਗ, ਪਟੀਸ਼ਨ ਰੱਦ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇਕ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ’ਚ ਇਸਦੀ ਇਮਾਰਤ ਦੇ ਗੁੰਬਦ ’ਤੇ ਰਾਸ਼ਟਰੀ ਪ੍ਰਤੀਕ ਚਿੰਨ੍ਹ ਲਗਾਉਣ ਦੀ ਅਪੀਲ ਕੀਤੀ ਗਈ ਸੀ। ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੋਏਮਾਲਿਆ ਬਾਗਚੀ ਅਤੇ ਜਸਟਿਸ ਵਿਪੁਲ ਐੱਮ. ਪੰਚੋਲੀ ਦੀ ਬੈਂਚ ਨੇ ਕਿਹਾ ਕਿ ਇਸ ਮੁੱਦੇ ’ਤੇ ਪ੍ਰਸ਼ਾਸਨਿਕ ਪੱਧਰ ’ਤੇ ਵਿਚਾਰ ਕੀਤਾ ਜਾਵੇਗਾ। ਬੈਂਚ ਨੇ ਸੁਪਰੀਮ ਕੋਰਟ ਦੇ ਜਨਰਲ ਸਕੱਤਰ ਨੂੰ ਕਿਹਾ ਕਿ ਉਹ ‘ਢੁਕਵਾਂ ਨੋਟ ਸਮਰੱਥ ਅਧਿਕਾਰੀ (ਚੀਫ ਜਸਟਿਸ) ਦੇ ਸਾਹਮਣੇ ਪੇਸ਼ ਕਰਨ।

ਬੈਂਚ ‘ਬੜਾ ਖਤਰਨਾਕ’ ਦੇ ਨਾਂ ਤੋਂ ਮਸ਼ਹੂਰ ਬੀ. ਵੇਣੂਗੋਪਾਲ ਦੀ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਸੁਣਵਾਈ ਦੌਰਾਨ, ਚੀਫ਼ ਜਸਟਿਸ ਨੇ ਕਿਹਾ ਕਿ ਇਸ ਵੇਲੇ ਸੁਪਰੀਮ ਕੋਰਟ ਦੇ ਨਵੇਂ ਕੰਪਲੈਕਸ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿੱਥੇ ਅਜਿਹੀਆਂ ਆਰਕੀਟੈਕਚਰਲ ਅਤੇ ਪ੍ਰਤੀਕਾਤਮਕ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ। ਜਦੋਂ ਪਟੀਸ਼ਨਰ ਨੇ ਮੌਜੂਦਾ ਪ੍ਰਸਿੱਧ ਇਮਾਰਤ ਬਾਰੇ ਸਵਾਲ ਉਠਾਇਆ, ਤਾਂ ਚੀਫ ਜਸਟਿਸ ਨੇ ਕਿਹਾ ਕਿ ਪ੍ਰਸ਼ਾਸਨ ਇਸ ’ਤੇ ਧਿਆਨ ਦੇਵੇਗਾ। ਉਨ੍ਹਾਂ ਕਿਹਾ ਕਿ ਤੁਸੀਂ ਇਸ ਮੁੱਦੇ ’ਤੇ ਪਟੀਸ਼ਨ ਦਾਇਰ ਕਰਨ ਦੀ ਬਜਾਏ ਪ੍ਰਸ਼ਾਸਨਿਕ ਪੱਧਰ ’ਤੇ ਮੈਨੂੰ ਪੱਤਰ ਲਿਖ ਸਕਦੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News