ਚੀਨੀ ਐਪਸ ਬੈਨ ਦੇ ਫੈਸਲੇ ''ਤੇ ਭਾਰਤ ਦੇ ਨਾਲ ਆਇਆ ਅਮਰੀਕਾ, ਕਿਹਾ- ਸੁਰੱਖਿਆ ਲਈ ਜ਼ਰੂਰੀ
Wednesday, Jul 01, 2020 - 11:27 PM (IST)

ਵਾਸ਼ਿੰਗਟਨ/ਨਵੀਂ ਦਿੱਲੀ - ਚੀਨ ਦੇ 59 ਐਪਸ ਨੂੰ ਬੈਨ ਕਰਣ ਦੇ ਫੈਸਲੇ 'ਤੇ ਭਾਰਤ ਨੂੰ ਅਮਰੀਕਾ ਦਾ ਸਾਥ ਮਿਲਿਆ ਹੈ। ਅਮਰੀਕਾ ਨੇ ਭਾਰਤ ਦੀ ਇਸ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਕਿਹਾ ਕਿ ਇਹ ਕਦਮ ਭਾਰਤ ਦੀ ਪ੍ਰਭੂਸੱਤਾ, ਅਖੰਡਤਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਹੁਲਾਰਾ ਦੇਵੇਗਾ।
ਦੱਸ ਦਈਏ ਕਿ ਭਾਰਤ ਅਤੇ ਚੀਨ ਵਿਚਾਲੇ ਇਸ ਸਮੇਂ ਤਣਾਅ ਚੋਟੀ 'ਤੇ ਹੈ। ਗਲਵਾਨ ਘਾਟੀ 'ਚ ਚੀਨ ਦੀ ਕਰਤੂਤ ਤੋਂ ਬਾਅਦ ਭਾਰਤ ਉਸ ਨੂੰ ਸਬਕ ਸਿਖਾਉਣ 'ਚ ਲੱਗ ਗਿਆ ਹੈ। ਸਰਕਾਰ ਉਸ ਨੂੰ ਆਰਥਕ ਮੋਰਚੇ 'ਤੇ ਸੱਟ ਪਹੁੰਚਾ ਰਹੀ ਹੈ। ਇਸ ਦੇ ਤਹਿਤ ਸੋਮਵਾਰ ਨੂੰ ਮੋਦੀ ਸਰਕਾਰ ਨੇ ਚੀਨ ਦੇ 59 ਐਪਸ ਨੂੰ ਬੈਨ ਕਰਣ ਦਾ ਫੈਸਲਾ ਲਿਆ। ਇਸ 'ਚ ਟਿਕ-ਟਾਕ, ਸ਼ੇਅਰਇਟ, ਹੈਲੋ, ਯੂ.ਸੀ. ਬ੍ਰਾਉਜਰ ਅਤੇ ਵੀਚੈਟ ਵਰਗੇ ਐਪ ਸ਼ਾਮਲ ਹਨ।
ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ ਮੋਬਾਇਲ ਐਪਸ 'ਤੇ ਬੈਨ ਲਗਾਉਣ ਦੇ ਭਾਰਤ ਦੇ ਕਦਮ ਦਾ ਸਵਾਗਤ ਕਰਦੇ ਹਾਂ। ਮਾਇਕ ਪੋਂਪੀਓ ਨੇ ਇਨ੍ਹਾਂ ਐਪਸ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਦੇ ਸਰਵਿਲਾਂਸ ਦਾ ਹਿੱਸਾ ਦੱਸਿਆ।