ਬੱਚਿਆਂ ਦੀ ਦਿਮਾਗੀ ਸ਼ਕਤੀ ਵਧਾਉਣ ਲਈ ਸਕੂਲਾਂ 'ਚ ਦੰਡ-ਬੈਠਕਾਂ ਕਰਵਾਏਗੀ ਹਰਿਆਣਾ ਸਰਕਾਰ

07/06/2019 10:31:26 AM

ਹਰਿਆਣਾ— ਹਰਿਆਣਾ ਦੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਦਿਮਾਗੀ ਸ਼ਕਤੀ ਵਧਾਉਣ ਲਈ ਇਕ ਅਨੋਖੇ ਪ੍ਰਯੋਗ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਹਰਿਆਣਾ ਸਰਕਾਰ ਦੇ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਨੇ 8 ਜੁਲਾਈ ਤੋਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਦਿਮਾਗੀ ਸ਼ਕਤੀ ਵਧਾਉਣ ਲਈ ਉਨ੍ਹਾਂ ਨੂੰ ਹਰ ਰੋਜ਼ ਦੰਡ-ਬੈਠਕਾਂ ਕਰਾਉਣ ਦਾ ਫੈਸਲਾ ਲਿਆ ਹੈ। ਇਸ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਸਕੂਲੀ ਬੱਚਿਆਂ ਨੂੰ ਹਰ ਰੋਜ਼ 14 ਵਾਰ ਦੰਡ-ਬੈਠਕਾਂ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਹਰਿਆਣਾ ਸਰਕਾਰ ਦੇ ਨਵੇਂ ਫੈਸਲੇ ਮੁਤਾਬਕ ਇਸ ਲਈ ਭਿਵਾਨੀ ਦੇ ਸਰਵਪੱਲੀ ਰਾਧਾਕ੍ਰਿਸ਼ਨਨ ਸਕੂਲ ਦੇ ਵਿਦਿਆਰਥੀਆਂ ਨੂੰ ਚੁਣਿਆ ਗਿਆ ਹੈ। 8 ਜੁਲਾਈ ਨੂੰ ਇਹ ਸਕੂਲ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਮੁੜ ਖੁੱਲ੍ਹੇਗਾ ਅਤੇ ਇਸੇ ਦਿਨ ਤੋਂ ਇੱਥੇ ਵਿਦਿਆਰਥੀਆਂ ਨੂੰ ਇਸ ਕਸਰਤ ਵਿਚ ਸ਼ਾਮਲ ਕੀਤਾ ਜਾਵੇਗਾ। ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੰਡ ਬੈਠਕਾਂ ਦੀ ਇਹ ਕਸਰਤ ਸੁਪਰ ਯੋਗਾ ਵਰਗੀ ਹੈ ਅਤੇ ਇਸ ਨਾਲ ਬੱਚਿਆਂ ਦੇ ਦਿਮਾਗੀ ਸ਼ਕਤੀ 'ਚ ਸੁਧਾਰ ਹੁੰਦਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੇ ਇਹ ਫੈਸਲਾ ਲਿਆ ਹੈ।

Image result for super brain yoga


ਦੰਡ-ਬੈਠਕਾਂ ਨੂੰ ਸਜ਼ਾ ਨਹੀਂ, ਕਸਰਤ ਵਾਂਗ ਸਮਝਣ ਵਿਦਿਆਰਥੀ—
ਸਕੂਲ ਦੇ ਵਿਦਿਆਰਥੀਆਂ ਨੂੰ ਇਸ ਖਾਸ ਕਸਰਤ ਦੀ ਸਿਖਲਾਈ ਦੇਣ ਦਾ ਜ਼ਿੰਮਾ ਨੈਸ਼ਨਲ ਬਰੇਨ ਰਿਸਰਚ ਸੈਂਟਰ, ਗੁਰੂਗ੍ਰਾਮ ਅਤੇ ਹਰਿਆਣਾ ਯੋਗਾ ਪਰੀਸ਼ਦ ਨੂੰ ਦਿੱਤਾ ਗਿਆ ਹੈ, ਜੋ ਕਿ ਲਗਾਤਾਰ ਬੱਚਿਆਂ ਦੀ ਸਿਹਤ ਅਤੇ ਅਭਿਆਸ ਦੀ ਨਿਗਰਾਨੀ ਕਰਨਗੇ। ਬੋਰਡ ਦੇ ਸਕੱਤਰ ਰਾਜੀਵ ਪਾਰਸ਼ਦ ਦਾ ਕਹਿਣਾ ਹੈ ਕਿ ਇਸ ਅਭਿਆਸ ਨੂੰ ਕਿਸੇ ਸਜ਼ਾ ਦੇ ਰੂਪ ਵਿਚ ਨਹੀਂ ਲੈਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਦੇ ਪ੍ਰਯੋਗ ਹੋਰ ਦੇਸ਼ਾਂ 'ਚ ਕਰਵਾਏ ਜਾ ਸਕਦੇ ਹਨ ਤਾਂ ਭਾਰਤ ਵਿਚ ਇਸ ਦਾ ਇਸਤੇਮਾਲ ਕਿਉਂ ਨਹੀਂ ਹੋ ਸਕਦਾ।


Tanu

Content Editor

Related News