ਬਿਹਾਰ ਇੰਜੀਨੀਅਰਿੰਗ ਭਰਤੀ ’ਚ 'ਸੰਨੀ ਲਿਓਨੀ' ਨੇ ਕੀਤਾ ਟਾਪ

Wednesday, Feb 20, 2019 - 11:47 PM (IST)

ਬਿਹਾਰ ਇੰਜੀਨੀਅਰਿੰਗ ਭਰਤੀ ’ਚ 'ਸੰਨੀ ਲਿਓਨੀ' ਨੇ ਕੀਤਾ ਟਾਪ

ਨਵੀਂ ਦਿੱਲੀ– ਬਿਹਾਰ ਵਿਚ ਜੂਨੀਅਰ ਇੰਜੀਨੀਅਰ ਪ੍ਰੀਖਿਆ ਦੇ ਅਹੁਦਿਆਂ ਲਈ ਕੀਤੀ ਗਈ ਭਰਤੀ ਵਿਚ ਸੰਨੀ ਲਿਓਨੀ ਨੇ ਟਾਪ ਕੀਤਾ ਹੈ। ਇਹ ਉਹ ਸੰਨੀ ਲਿਓਨੀ ਨਹੀਂ ਜੋ ਬਾਲੀਵੁੱਡ ਫਿਲਮਾਂ ਵਿਚ ਥਿਰਕਦੀ ਨਜ਼ਰ ਆਉਂਦੀ ਹੈ। ਅਸਲ ਵਿਚ ਬਿਹਾਰ ਪਬਲਿਕ ਹੈਲਥ ਇੰਜੀਨੀਅਰਿੰਗ ਡਿਪਾਰਟਮੈਂਟ ਵਿਚ ਜੂਨੀਅਰ ਇੰਜੀਨੀਅਰ ਦੇ ਅਹੁਦੇ ’ਤੇ ਕਾਂਟਰੈਕਟ ਦੇ ਆਧਾਰ ’ਤੇ ਹੋਣ ਵਾਲੀ ਭਰਤੀ ਲਈ ਇਕ ਡਰਾਫਟ ਮੈਰਿਟ ਲਿਸਟ ਜਾਰੀ ਕੀਤੀ ਗਈ ਹੈ, ਜਿਸ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਉਮੀਦਵਾਰ ਦਾ ਨਾਂ ਸੰਨੀ ਲਿਓਨੀ ਹੈ।

28 ਸਾਲਾ ਉਕਤ ਸੰਨੀ ਲਿਓਨੀ ਨੇ ਅਧਿਕਾਰਤ ਵੈੱਬਸਾਈਟ ’ਤੇ ਜਾਰੀ ਕੀਤੀ ਗਈ ਡਰਾਫਟ ਮੈਰਿਟ ਲਿਸਟ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੋਰ ਕਾਰਡ ਮੁਤਾਬਕ ਸੰਨੀ ਲਿਓਨੀ ਨੂੰ 73.50 ਐਜੂਕੇਸ਼ਨ ਪੁਆਇੰਟ ਅਤੇ 25.00 ਐਕਸਪੀਰੀਐਂਸ ਪੁਆਇੰਟ ਮਿਲੇ ਹਨ। ਮੈਰਿਟ ਲਿਸਟ ਵਿਚ ਪਹਿਲੇ  ਨੰਬਰ ’ਤੇ ਰਹੀ ਸੰਨੀ ਲਿਓਨੀ ਦੇ ਪਿਤਾ ਦਾ ਨਾਂ ਲਿਓਨਾ ਲਿਓਨੀ ਹੈ।


author

Inder Prajapati

Content Editor

Related News