ਹਰਿਆਣਾ ''ਚ 15 ਜੂਨ ਤੱਕ ਵਧੀਆਂ ਸਕੂਲਾਂ ''ਚ ਗਰਮੀ ਦੀਆਂ ਛੁੱਟੀਆਂ
Friday, May 28, 2021 - 04:31 PM (IST)

ਹਰਿਆਣਾ- ਹਰਿਆਣਾ ਸਰਕਾਰ ਨੇ ਸ਼ੁੱਕਰਵਾਰ ਨੂੰ ਸਾਰੇ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ 15 ਜੂਨ ਤੱਕ ਵਧਾ ਦਿੱਤੀਆਂ ਹਨ। ਸਕੂਲ ਸਿੱਖਿਆ ਡਾਇਰੈਕਟੋਰੇਟ ਵਲੋਂ ਜਾਰੀ ਇਕ ਆਦੇਸ਼ ਅਨੁਸਾਰ ਰਾਜ ਸਰਕਾਰ ਨੇ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ ਗਰਮੀ ਦੀਆਂ ਛੁੱਟੀਆਂ ਨੂੰ ਵਧਾਉਣ ਦਾ ਫ਼ੈਸਲਾ ਕੀਤਾ ਹੈ। ਰਾਜ ਸਰਕਾਰ ਨੇ ਇਸ ਤੋਂ ਪਹਿਲਾਂ 31 ਮਈ ਤੱਕ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਸੀ। ਹਾਲਾਂਕਿ ਆਦੇਸ਼ ਅਨੁਸਾਰ ਅਧਿਆਪਕਾਂ ਨੂੰ ਇਕ ਜੂਨ ਤੋਂ ਸਕੂਲੀ ਕੰਮ ਸੰਪੰਨ ਕਰਨਾ ਹੋਵੇਗਾ।
ਸਕੂਲ ਮੁਖੀ, ਅਧਿਆਪਕਾਂ ਦੇ ਕੰਮ ਦੀ ਵੰਡ ਲਈ ਨਿਯਮ ਤੈਅ ਕਰਨਗੇ, ਜਿਸ ਅਨੁਸਾਰ ਉਸ ਮਿਆਦ 'ਚ ਅਧਿਆਪਕਾਂ ਦੀ ਹਾਜ਼ਰੀ ਸਿਰਫ਼ 50 ਫੀਸਦੀ ਹੋਵੇਗੀ। ਆਦੇਸ਼ ਅਨੁਸਾਰ ਅਧਿਆਪਕ ਵਿਦਿਆਰਥੀਆਂ ਦੀ ਰਿਪੋਰਟ ਕਾਰਡ ਤਿਆਰ ਕਰਨ ਅਤੇ ਦਾਖ਼ਲੇ ਸੰਬੰਧੀ ਕੰਮ ਨੂੰ ਦੇਖਣ ਵਰਗੇ ਜ਼ਰੂਰੀ ਪ੍ਰਸ਼ਾਸਨਿਕ ਅਤੇ ਸਿੱਖਿਅਕ ਕੰਮਾਂ 'ਚ ਸ਼ਾਮਲ ਹੋਣਗੇ।