ਪਹਿਲੀ ਵਾਰ ਨਵੀਂ ਮੁੰਬਈ ਏਅਰਪੋਰਟ ’ਤੇ ਉਤਰਿਆ ‘ਸੁਖੋਈ SU-30 MKI’ ਲੜਾਕੂ ਜਹਾਜ਼

Friday, Jun 05, 2026 - 12:31 AM (IST)

ਪਹਿਲੀ ਵਾਰ ਨਵੀਂ ਮੁੰਬਈ ਏਅਰਪੋਰਟ ’ਤੇ ਉਤਰਿਆ ‘ਸੁਖੋਈ SU-30 MKI’ ਲੜਾਕੂ ਜਹਾਜ਼

ਮੁੰਬਈ - ਭਾਰਤੀ ਹਵਾਈ ਫੌਜ ਦਾ ਇਕ ‘ਸੁਖੋਈ ਐੱਸ. ਯੂ.-30 ਐੱਮ. ਕੇ. ਆਈ.’ ਲੜਾਕੂ ਜਹਾਜ਼ ਵੀਰਵਾਰ ਨੂੰ ਪਹਿਲੀ ਵਾਰ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਲੈਂਡ ਹੋਇਆ। ਇਹ ਇਸ ਹਵਾਈ ਅੱਡੇ ਦੇ ਹੁਣ ਤੱਕ ਦੇ ਛੋਟੇ ਜਿਹੇ ਸੰਚਾਲਨ ਇਤਿਹਾਸ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੈ ਅਤੇ ਇਹ ਦੇਸ਼ ਦੇ ਵਧ ਰਹੇ ਨਾਗਰਿਕ ਉਡਾਣ ਬੁਨਿਆਦੀ ਢਾਂਚੇ ਵਿਚ ਆਈ. ਏ. ਐੱਫ. ਦੀ ਵਧਦੀ ਪਹੁੰਚ ਦਾ ਵੀ ਇਕ ਪ੍ਰਦਰਸ਼ਨ ਹੈ।

ਰਾਏਗੜ੍ਹ ਜ਼ਿਲੇ ਦੇ ਉਲਵੇ ਵਿਚ ਸਥਿਤ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਅਕਤੂਬਰ, 2025 ਨੂੰ ਕੀਤਾ ਸੀ ਅਤੇ ਇਸ ਦਾ ਵਪਾਰਕ ਸੰਚਾਲਨ 25 ਦਸੰਬਰ, 2025 ਨੂੰ ਸ਼ੁਰੂ ਹੋਇਆ। ਇਹ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਲ-ਨਾਲ, ਮੁੰਬਈ ਮਹਾਨਗਰ ਖੇਤਰ ਦੇ ਦੂਜੇ ਹਵਾਈ ਅੱਡੇ ਵਜੋਂ ਕੰਮ ਕਰਦਾ ਹੈ।


author

Inder Prajapati

Content Editor

Related News