ਸੁਜਵਾਂ ਹਮਲੇ ਤੋਂ ਬਾਅਦ ਡਰਿਆ ਪਾਕਿ, ਕਿਹਾ-ਭਾਰਤ ਨਾ ਕਰੇ ''ਸਰਜੀਕਲ ਸਟ੍ਰਾਈਕ''

02/12/2018 7:29:53 PM

ਨੈਸ਼ਨਲ ਡੈਸਕ— ਜੰਮੂ—ਕਸ਼ਮੀਰ 'ਚ ਸੁਜਵਾਂ ਆਰਮੀ ਕੈਂਪ 'ਤੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਸਾਵਧਾਨ ਹੋ ਗਿਆ ਹੈ। ਉਸ ਨੂੰ ਡਰ ਹੈ ਕਿ ਭਾਰਤ ਬਦਲਾ ਲੈਣ ਲਈ ਦੁਬਾਰਾ ਫਿਰ ਤੋਂ ਸਰਜੀਕਲ ਸਟ੍ਰਾਈਕ ਕਰ ਸਕਦਾ ਹੈ। ਸੂਤਰਾਂ ਮੁਤਾਬਕ ਆਪਣੀ ਇਸ ਚਿੰਤਾ ਕਾਰਨ ਪਾਕਿਸਤਾਨ ਨੇ ਭਾਰਤ ਨੂੰ ਚੇਤਾਵਨੀ ਦਿੰਦੇ ਕਿਹਾ ਹੈ ਕਿ ਉਹ ਸੁਜਵਾਂ ਹਮਲੇ ਦਾ ਬਦਲਾ ਲੈਣ ਲਈ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਾ ਕਰੇ, ਜਿਸ ਨਾਲ ਹਾਲਾਤ ਹੋਰ ਤਣਾਅਪੂਰਣ ਹੋ ਜਾਣ।
ਦਰਅਸਲ ਭਾਰਤੀ ਫੌਜ ਨੇ ਸੁਜਵਾਂ ਕੈਂਪ 'ਤੇ ਹਮਲੇ ਲਈ ਪਾਕਿਸਤਾਨ ਆਧਾਰਿਤ ਅੱਤਵਾਦੀ ਸਮੂਹ ਜ਼ੈਸ-ਏ-ਮੁਹੰਮਦ ਨੂੰ ਜ਼ਿੰਮੇਵਾਰ ਠਹਿਰਾਇਆ, ਜਿਸ ਨੂੰ ਪਾਕਿਸਤਾਨ ਨੇ ਖਾਰਜ ਕਰ ਦਿੱਤਾ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਅੱਜ ਬਿਆਨ ਜਾਰੀ ਕਰ ਕੇ ਕਿਹਾ ਕਿ ਭਾਰਤੀ ਪੱਖ ਹਮੇਸ਼ਾ ਤੋਂ ਬਿਨਾ ਉਚਿਤ ਜਾਂਚ ਕੀਤੇ ਗੈਰ ਜ਼ਿੰਮੇਦਰਾਨਾ ਬਿਆਨ ਦਿੰਦੇ ਹੋਏ ਦੋਸ਼ ਲਗਾਉਂਦਾ ਹੈ।
ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ 'ਚ ਚੱਲ ਰਹੇ ਫੌਜ ਵਿਦਰੋਹ ਤੋਂ ਧਿਆਨ ਹਟਾਉਣ ਲਈ ਭਾਰਤ ਅਜਿਹੇ ਦੋਸ਼ ਲਗਾ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਭਰੋਸਾ ਜਤਾਇਆ ਕਿ ਕਸ਼ਮੀਰ 'ਚ ਜ਼ੁਲਮ ਅਤੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਨੂੰ ਰੋਕਣ ਲਈ ਅੰਤਰਰਾਸ਼ਟਰੀ ਭਾਈਚਾਰਾ ਭਾਰਤ 'ਤੇ ਦਬਾਵ ਬਣਾਏਗਾ। ਉਨ੍ਹਾਂ ਨੇ ਐੱਲ. ਓ. ਸੀ. ਪਾਰ ਕਿਸੇ ਵੀ ਤਰ੍ਹਾਂ ਦੀ ਜਵਾਬੀ ਕਾਰਵਾਈ ਨੂੰ ਲੈ ਕੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ। 


 


Related News