ਤਬਲੀਗੀ ਜਮਾਤ ਦੇ ਸਮਾਗਮ ’ਚ ਸ਼ਾਮਲ ਵਿਅਕਤੀ ਨੇ ਕੋਰੋਨਾ ਹੋਣ ’ਤੇ ਕੀਤੀ ਆਤਮਹੱਤਿਆ
Sunday, Apr 12, 2020 - 07:36 PM (IST)

ਅਕੋਲਾ– ਦਿੱਲੀ ’ਚ ਤਬਲੀਗੀ ਜਮਾਤ ਦੇ ਧਾਰਮਕ ਸਮਾਗਮ ’ਚ ਸ਼ਾਮਲ 30 ਸਾਲਾ ਵਿਅਕਤੀ ਨੇ ਖੁਦ ਨੂੰ ਕੋਰੋਨਾ ਵਾਇਰਸ ਇਨਫੈਕਟਿਡ ਹੋਣ ਦਾ ਪਤਾ ਲੱਗਣ ਤੋਂ ਬਾਅਦ ਮਹਾਰਾਸ਼ਟਰ ਦੇ ਅਕੋਲਾ ਜ਼ਿਲੇ ਦੇ ਸਰਕਾਰੀ ਹਸਪਤਾਲ ’ਚ ਆਤਮਹੱਤਿਆ ਕਰ ਲਈ। ਅਕੋਲਾ ਗੌਰਮੈਂਟ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡੀਨ ਡਾ. ਅਪੂਰਵ ਪਾਵੜੇ ਨੇ ਦੱਸਿਆ ਕਿ ਆਸਾਮ ਦੇ ਨਗਾਂਵ ਜ਼ਿਲੇ ਦਾ ਰਹਿਣ ਵਾਲਾ ਇਹ ਵਿਅਕਤੀ 6 ਤੋਂ 8 ਮਾਰਚ ਦੇ ਦੌਰਾਨ ਦਿੱਲੀ ’ਚ ਸੀ ਜਿੱਥੋਂ ਇਹ ਨਿਜ਼ਾਮੂਦੀਨ ’ਚ ਧਾਰਮਕ ਸਭਾ ’ਚ ਸ਼ਾਮਲ ਹੋਇਆ ਸੀ। ਉਸ ਨੂੰ ਇਥੇ 7 ਅਪ੍ਰੈਲ ਨੂੰ ਦਾਖਲ ਕਰਵਾਇਆ ਗਿਆ ਸੀ ਅਤੇ ਸ਼ੁੱਕਰਵਾਰ ਨੂੰ ਕੋਰੋਨਾ ਦੀ ਜਾਂਚ ’ਚ ਪਾਜ਼ੇਟਿਵ ਪਾਇਆ ਗਿਆ। ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਸਵੇਰੇ 5 ਵਜੇ ਪੀੜਤ ਨੇ ਕਥਿਤ ਤੌਰ ’ਤੇ ਬਲੇਡ ਨਾਲ ਆਪਣਾ ਗਲਾ ਕੱਟ ਲਿਆ। ਆਪ੍ਰੇਸ਼ਨ ਦੌਰਾਨ ਸਵੇਰੇ 8 ਵਜੇ ਉਸ ਦੀ ਮੌਤ ਹੋ ਗਈ।